29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਜੇਲ੍ਹ 'ਚ ਮੋਬਾਈਲ ਨੂੰ ਲੈ ਕੇ ਹਵਾਲਾਤੀਆਂ 'ਚ ਹੋਈ ਲੜਾਈ

ਅਜੀਤ ਡੈਸਕ 15-07-2025
ਪਟਿਆਲਾ, 14 ਜੁਲਾਈ (ਮਨਦੀਪ ਸਿੰਘ ਖਰੌੜ)-ਜੇਲ੍ਹ 'ਚ ਮੋਬਾਈਲ ਚਲਾਉਣ ਨੂੰ ਲੈ ਕੇ ਦੋ ਹਵਾਲਾਤੀਆਂ ਦੀ ਇਕ ਕੈਦੀ ਨਾਲ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸਹਾਇਕ ਸੁਪਰਡੈਂਟ ਬਾਲ ਕ੍ਰਿਸ਼ਨ ਨੇ ਥਾਣਾ ਤਿ੍ਪੜੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਅਹਾਤੇ ਦੇ ਨਿਗਰਾਨ ਕੈਦੀ ਗੁਰਪ੍ਰੀਤ ਸਿੰਘ ਨਾਲ ਦੋ ਹਵਾਲਾਤੀ ਲੜਾਈ ਕਰਨ ਲੱਗ ਪਏ | ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਲੜਾਈ ਫ਼ੋਨ ਚਲਾਉਣ ਨੂੰ ਲੈ ਕੇ ਹੋਈ | ਤਲਾਸ਼ੀ ਦੌਰਾਨ ਹਵਾਲਾਤੀ ਮੋਹਿਤ ਤੋਂ ਇਕ ਮੋਬਾਈਲ, ਸਿੰਮ ਕਾਰਡ, ਹਵਾਲਾਤੀ ਉਂਕਾਰ ਸਿੰਘ ਤੋਂ ਵੀ ਇਕ ਮੋਬਾਈਲ, ਸਿੰਮ ਕਾਰਡ ਬਰਾਮਦ ਹੋਇਆ ਹੈ | ਜਿਸ ਆਧਾਰ 'ਤੇ ਪੁਲਿਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ-ਜਥੇਦਾਰ... ਅਗਲੀ ਖ਼ਬਰ ਸਮਾਣਾ 'ਚ 82 ਸਕੂਲ ਵਾਹਨਾਂ ਦੀ ਪੜਤਾਲ-66 ਦੇ ਚਲਾਨ ਤੇ 4 ਵਾਹਨ ਕੀਤੇ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।