07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦੇ ਲਗਾਏ ਲੰਗਰ

ਅਜੀਤ ਡੈਸਕ 28-12-2025
ਟਾਹਲੀ ਸਾਹਿਬ, 27 ਦਸੰਬਰ (ਵਿਨੋਦ ਭੀਲੋਵਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਿੱਠੇ ਗਿਰੀਆਂ, ਬਦਾਮਾਂ ਵਾਲਾ ਦੁੱਧ, ਬ੍ਰੈੱਡ, ਰਸ ਅਤੇ ਬਿਸਕੁਟ ਦੇ ਲੰਗਰ ਪਿੰਡ ਭੀਲੋਵਾਲ ਦੇ ਬੱਸ ਅੱਡਾ ਤੇ ਵੱਖ-ਵੱਖ ਥਾਵਾਂ 'ਤੇ ਲਗਾਏ ਲਗਾਏ ਗਏ | ਇਸ ਮੌਕੇ ਸ਼ਰਧਾਲੂ ਸੰਗਤਾਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰ ਰਹੀਆਂ ਸਨ | ਇਸ ਤਰ੍ਹਾਂ ਕਸਬਾ ਟਾਹਲੀ ਸਾਹਿਬ ਤੇ ਆਸ ਪਾਸ ਦੇ ਪਿੰਡਾਂ ਵਿਖੇ ਵੀ ਗਰਮ ਮਿੱਠੇ ਦੁੱਧ ਦੇ ਲੰਗਰ ਲਗਾਏ ਗਏ, ਜਿਨ੍ਹਾਂ ਨੂੰ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਛਕ ਰਹੀਆਂ ਸਨ | ਇਸ ਮੌਕੇ ਸਤਨਾਮ ਸਿੰਘ ਸਾਬਕਾ ਮੈਂਬਰ, ਪਰਮਜੀਤ ਸਿੰਘ, ਕੁਲਬੀਰ ਸਿੰਘ, ਦਿਲਬਾਗ ਸਿੰਘ, ਸਾਬ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਸ਼ੇਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਸੇਵਾ ਕਰਕੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਮਾਤਾ ਗੁਜਰੀ ਜੀ, ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਕਸਬਾ ਚੋਗਾਵਾਂ 'ਚ ਲੱਗਦੇ ਜਾਮ ਦੀ ਸਮੱਸਿਆ ਨੂੰ ਲੈ ਕੇ ਪੁਲਿਸ ਨੇ ਕੀਤੀ ਤਾੜਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।