06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਰਣੀਕੇ ਵਲੋਂ ਕੀਤੀ ਜਾ ਰਹੀ ਮਿਹਨਤ ਸਦਕਾ ਅਕਾਲੀ ਦਲ ਦੀ ਚੜ੍ਹਤ ਬਰਕਰਾਰ- ਸੋਹੀ, ਬੁੱਟਰ

ਅਜੀਤ ਡੈਸਕ 28-12-2025
ਜੇਠੂਵਾਲ, 27 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵਲੋਂ ਹਲਕਾ ਅਟਾਰੀ 'ਚ ਅਕਾਲੀ ਦਲ ਲਈ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਦੀ ਬਦੌਲਤ ਹਲਕੇ 'ਚ ਅਕਾਲੀ ਦਲ ਦੀ ਪੂਰੀ ਤਰ੍ਹਾਂ ਚੜ੍ਹਤ ਬਰਕਰਾਰ ਹੈ, ਜਿਸ ਦੀ ਮਿਸਾਲ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਦੇ ਉਮੀਦਵਾਰਾਂ ਦੀ ਹੋਈ ਰਿਕਾਰਡ ਤੋੜ ਜਿੱਤ ਤੋਂ ਮਿਲਦੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਸਰਕਲ ਪੰਡੋਰੀ ਦੇ ਪ੍ਰਧਾਨ ਧਰਮਬੀਰ ਸਿੰਘ ਸੋਹੀ ਤੇ ਯੂਥ ਅਕਾਲੀ ਦਲ ਸਰਕਲ ਪੰਡੋਰੀ ਦੇ ਪ੍ਰਧਾਨ ਬਲਜਿੰਦਰ ਸਿੰਘ ਬੁੱਟਰ ਜੇਠੂਵਾਲ ਵਲੋਂ ਹਲਕੇ ਦੇ ਪਿੰਡ ਸੋਹੀਆਂ ਖੁਰਦ ਵਿਖੇ ਅਕਾਲੀ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਕੀਤਾ | ਸੋਹੀ ਤੇ ਬੁੱਟਰ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਹੁਣ ਤੋਂ ਹੀ ਪਿੰਡ ਪੱਧਰ 'ਤੇ ਪਾਰਟੀ ਲਈ ਸਰਗਰਮੀਆਂ ਤੇਜ਼ ਕਰ ਦੇਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਤੰਗ ਆ ਚੁੱਕੇ ਹਨ ਅਤੇ ਇਸ ਸਰਕਾਰ ਨੂੰ ਚਲਦਾ ਕਰਨ ਲਈ ਬੇਸਬਰੀ ਨਾਲ 2027 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ | ਮੀਟਿੰਗ ਵਿਚ ਸ਼ਰਨਬੀਰ ਸਿੰਘ ਸੋਹੀ, ਬਾਬਾ ਸ਼ਮਸ਼ੇਰ ਸਿੰਘ ਸ਼ੇਰਾ, ਜਗਰੂਪ ਸਿੰਘ, ਗੁਰਜਿੰਦਰ ਸਿੰਘ ਹਯਰਾ ਜੇਠੂਵਾਲ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਅਜੈਦੀਪ ਸਿੰਘ, ਸੁਰਜੀਤ ਸਿੰਘ, ਅਰਸਦੀਪ ਸਿੰਘ, ਜਗਰੂਪ ਸਿੰਘ ਜੂਪਾ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਲਵਪ੍ਰੀਤ ਸਿੰਘ, ਸਹਿਜਪ੍ਰੀਤ ਸਿੰਘ, ਗੁਰਜੰਟ ਸਿੰਘ, ਗਗਨਦੀਪ ਸਿੰਘ ਫੌਜੀ, ਸ਼ੈਲੀ, ਰਵਿੰਦਰ ਸਿੰਘ, ਗੋਗਾ ਸਿੰਘ, ਗੁਰਲਾਲ ਸਿੰਘ, ਸਲਮਾਨ ਸਿੰਘ, ਕਰਮ ਸਿੰਘ ਸਮੇਤ ਹੋਰ ਅਕਾਲੀ ਵਰਕਰ ਸ਼ਾਮਿਲ ਸਨ |
ਪਿਛਲੀ ਖ਼ਬਰ -ਈਸਟਵੁੱਡ ਗੋਲੀਕਾਂਡ ਮਾਮਲਾ-<br> ਪੁਲਿਸ ਵਲੋਂ ਨੌਜਵਾਨ ਗਿ੍ਫ਼ਤਾਰ, ਪਿਸਤੌਲ ਤੇ ਕਾਰਤੂਸ ਬਰਾਮਦ ਅਗਲੀ ਖ਼ਬਰ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਨੌਜਵਾਨ ਪਨੀਰੀ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਣਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।