14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਡਿਪਸ ਸਕੂਲ ਰਈਆ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 'ਸਫ਼ਰ-ਏ-ਸ਼ਹਾਦਤ' ਸਮਾਗਮ <br/>

ਅਜੀਤ ਡੈਸਕ 27-12-2025
ਰਈਆ, 26 ਦਸੰਬਰ (ਸ਼ਰਨਬੀਰ ਸਿੰਘ ਕੰਗ)-ਡਿਪਸ ਸਕੂਲ ਰਈਆ ਵਿਖੇ ਸ਼ਹੀਦੀ ਹਫਤੇ ਨੂੰ ਸਮਰਪਿਤ 'ਸਫਰ-ਏ-ਸ਼ਹਾਦਤ' ਦਾ ਧਾਰਮਿਕ ਆਯੋਜਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਵਲੋਂ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਬੇਨਤੀ ਕੀਤੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਪ੍ਰੀ-ਵਿੰਗ ਦੇ ਬੱਚਿਆਂ ਨੇ ਧਾਰਮਿਕ ਰਵਾਇਤੀ ਪੋਸ਼ਾਕਾਂ ਪਹਿਨ ਕੇ ਸ਼ਬਦਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਮਨ ਕੀਤਾ ਅਤੇ ਅਕੀਦਤ ਦੇ ਫੁੱਲ ਭੇਟ ਕੀਤੇ | ਮਾਤਾ ਗੁਜਰ ਕੌਰ ਜੀ ਦੀ ਮਮਤਾ ਨੂੰ ਪ੍ਰਦਰਸ਼ਿਤ ਕਰਦੇ ਧਾਰਮਿਕ ਗੀਤਾਂ ਨੂੰ ਜਮਾਤ ਸੱਤਵੀਂ ਅਤੇ ਅੱਠਵੀ ਕਲਾਸ ਦੀਆਂ ਵਿਦਿਆਰਥਣਾਂ ਨੇ ਸਟੇਜ ਉੱਤੇ ਪੇਸ਼ ਕਰਕੇ ਹਾਜ਼ਰ ਸੰਗਤ ਦੀਆਂ ਅੱਖਾਂ ਨਮ ਕਰ ਦਿੱਤੀਆਂ | ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਸ਼ਹੀਦੀ ਦੇ 350ਵੇਂ ਸਾਲ ਦੀ ਮਹੱਤਤਾ ਨੂੰ ਸਾਰੇ ਹੀ ਵਿਦਿਆਰਥੀਆਂ ਦੇ ਸਨਮੁੱਖ ਪੇਸ਼ ਕੀਤਾ | ਸਕੂਲ ਦੀ ਹਰ ਜਮਾਤ ਦੇ ਵਿਦਿਆਰਥੀਆਂ ਨੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਟੇਜ ਉੱਤੇ ਯਾਦ ਕਰਦਿਆਂ ਨਮਨ ਕੀਤਾ ਅਤੇ ਸ਼ਹੀਦੀ ਹਫਤੇ ਦੇ ਸਾਰੇ ਹੀ ਦਿਨਾਂ ਬਾਰੇ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਡਿਪਸ ਸਕੂਲਾਂ ਦੇ ਸਮੂਹ ਦੇ ਐੱਮ. ਡੀ. ਤਰਵਿੰਦਰ ਸਿੰਘ, ਸੀ. ਈ. ਓ. ਰਮਣੀਕ ਸਿੰਘ ਅਤੇ ਜਸ਼ਨ ਸਿੰਘ ਨੇ ਵਿਦਿਆਰਥੀਆਂ ਨੂੰ ਸਾਹਿਬਜਾਦਿਆਂ ਦੇ ਜੀਵਨ ਅਤੇ ਧਰਮ ਖਾਤਿਰ ਦਿੱਤੇ ਬਲੀਦਾਨ ਨੂੰ ਹਮੇਸ਼ਾਂ ਯਾਦ ਰੱਖਣ ਅਤੇ ਚੜ੍ਹਦੀ ਕਲਾ ਵਿਚ ਰਹਿਣ ਲਈ ਕਿਹਾ | ਪਿ੍ੰ: ਜਗਬੀਰ ਸਿੰਘ ਰੰਧਾਵਾ ਨੇ ਮਾਪਿਆਂ ਨੂੰ ਬੱਚਿਆਂ ਵਿੱਚ ਦੁਨਿਆਵੀ ਵਿੱੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦਾ ਗਿਆਨ ਰੱਖਣ ਦੀ ਰੁਚੀ ਨੂੰ ਵੀ ਪ੍ਰਬਲ ਕਰਨ ਲਈ ਕਿਹਾ |

ਪਿਛਲੀ ਖ਼ਬਰ ਬੇਸਹਾਰਿਆਂ ਨੂੰ ਆਸਰਾ ਦੇਣ ਲਈ ਬਣਾਏ ਆਰਜ਼ੀ ਰੈਣ-ਬਸੇਰੇ ਨੂੰ ਖ਼ੁਦ ਸਹਾਰੇ ਦੀ ਲੋੜ <br/> ਅਗਲੀ ਖ਼ਬਰ ਦਮਦਮੀ ਟਕਸਾਲ ਮਹਿਤਾ ਤੋਂ ਦਸਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।