14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕੰਬੋਜ ਸਭਾ ਅੰਮਿ੍ਤਸਰ ਵਲੋਂ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਮਨਾਇਆ <br/>

ਅਜੀਤ ਡੈਸਕ 27-12-2025
ਨਵਾਂ ਪਿੰਡ, 26 ਦਸੰਬਰ (ਜਸਪਾਲ ਸਿੰਘ)-ਕੰਬੋਜ ਸਭਾ (ਰਜਿ.) ਅੰਮਿ੍ਤਸਰ ਵਲੋਂ ਸਭਾ ਦੇ ਪ੍ਰਧਾਨ ਡਾ. ਅਵਤਾਰ ਸਿੰਘ ਆਨਰ ਅਮਨਦੀਪ ਹਸਪਤਾਲ ਅੰਮਿ੍ਤਸਰ ਦੇ ਸੱਦੇ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਪਿਆਰ ਤੇ ਸਦਭਾਵਨਾ ਨਾਲ ਸ਼ਹੀਦ ਊਧਮ ਸਿੰਘ ਦਾ 126ਵਾਂ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਸੀਨੀਅਰ ਸਿਆਸਤਦਾਨ ਅਨਮੋਲ ਸਿੰਘ ਛਾਪਾ ਤੇ ਬਖਤਾਵਰ ਸਿੰਘ ਵੇਰਕਾ ਆਦਿ ਸਭਾ ਦੇ ਕਾਰਕੁਨਾਂ ਵਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਂਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਸ. ਛਾਪਾ ਨੇ ਬੋਲਦਿਆਂ ਕਿਹਾ ਕਿ ਸ਼ਹੀਦਾਂ ਨੇ ਵਡਮੁੱਲਾ ਯੋਗਦਾਨ ਪਾ ਕੇ ਸਾਨੂੰ ਅਜ਼ਾਦੀ ਲੈ ਕੇ ਦਿੱਤੀ, ਜਿਸਦੇ ਲਈ ਦੇਸ਼ ਵਾਸੀ ਸ਼ਹੀਦਾਂ ਦਾ ਕਦੇ ਰਿਣ ਨਹੀਂ ਚੁਕਾ ਸਕਦੇ | ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਨਾਕਾਮ ਰਹੀਆਂ ਹਨ, ਤੇ ਉਹ ਅਜੇ ਤੱਕ ਸ਼ਹੀਦਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦੇ ਸਕੀਆਂ ਹਨ | ਉਹ ਕੇਵਲ ਤੇ ਕੇਵਲ ਹਰ ਸਾਲ ਉਨ੍ਹਾਂ ਦੇ ਬੁੱਤਾਂ 'ਤੇ ਫੁੱਲ ਮਾਲਾਵਾਂ ਚੜ੍ਹਾਉਣ ਤੱਕ ਹੀ ਸੀਮਤ ਰਹੀਆਂ ਹਨ | ਸ਼ਹੀਦਾਂ ਵਲੋਂ ਆਜ਼ਾਦੀ ਲੈਣ ਮੌਕੇ ਆਜ਼ਾਦ ਦੇਸ਼ ਦੇ ਲਏ ਗਏ ਸੁਪਨਿਆਂ ਨੂੰ ਸਰਕਾਰਾਂ ਆਜ਼ਾਦੀ ਦੇ 77 ਸਾਲ ਬੀਤ ਜਾਣ ਦੇ ਬਾਅਦ ਅਜੇ ਤੱਕ ਪੂਰਿਆਂ ਨਹੀਂ ਕਰ ਸਕੀਆਂ | ਸਮਾਗਮ ਦੇ ਪ੍ਰਬੰਧ ਸਭਾ ਦੇ ਜਨਰਲ ਸਕੱਤਰ ਸਤਪਾਲ ਸਿੰਘ ਕੰਬੋਜ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੀਤੇ ਗਏ | ਉਨ੍ਹਾਂ ਵਲੋਂ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਸਮੂਹ ਦੇਸ਼ ਵਾਸੀਆਂ ਨੂੰ ਸ਼ਹੀਦ ਊਧਮ ਸਿੰਘ ਦੇ 126ਵੇਂ ਜਨਮ ਦਿਨ ਦੀ ਵਧਾਈ ਦਿੱਤੀ ਗਈ | ਇਸ ਮੌਕੇ ਇੰਜ. ਬਲਜੀਤ ਸਿੰਘ ਜੰਮੂ ਫ਼ਤਹਿਪੁਰ ਐੱਮ.ਬੀ. ਐੱਸ. ਰੀਜ਼ੋਰਟ ਛਾਪਾ ਰਾਮ ਸਿੰਘ, ਗੁਰਮੀਤ ਸਿੰਘ ਜੰਮੂ ਫ਼ਤਹਿਪੁਰ, ਅਮਰਜੀਤ ਸਿੰਘ ਫੌਜੀ, ਹਰਜੀਤ ਸਿੰਘ, ਰਣਜੀਤ ਸਿੰਘ ਤੇ ਹਰਜਿੰਦਰ ਸਿੰਘ ਨਿਜ਼ਾਮਪੁਰ, ਜੋਗਾ ਸਿੰਘ, ਸਤਨਾਮ ਸਿੰਘ ਵੇਰਕਾ ਤੇ ਜਸਬੀਰ ਸਿੰਘ ਵੇਰਕਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦਮਦਮੀ ਟਕਸਾਲ ਮਹਿਤਾ ਤੋਂ ਦਸਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮਾਤਾ ਅਮਰਜੀਤ ਕੌਰ ਔਜਲਾ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।