10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਰੇਲਵੇ ਮੰਤਰਾਲਾ ਸੱਚਖੰਡ ਐਕਸਪ੍ਰੈੱਸ ਦੀ ਸਮਾਂ ਸਾਰਣੀ 'ਚ ਬਦਲਾਅ ਕਰੇ- ਛੀਨਾ

ਅਜੀਤ ਡੈਸਕ 26-12-2025
ਹਰਸਾ ਛੀਨਾ, 25 ਦਸੰਬਰ (ਕੜਿਆਲ)- ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਛੀਨਾ ਨੇ ਰੇਲਵੇ ਮੰਤਰਾਲਾ ਤੋਂ ਸਿੱਖ ਧਰਮ ਦੇ ਦੋ ਅਹਿਮ ਤਖਤਾਂ ਦਰਮਿਆਨ ਚੱਲਦੀ ਸੱਚਖੰਡ ਐਕਸਪ੍ਰੈਸ ਰੇਲ ਗੱਡੀ ਦੇ ਸੰਗਤਾਂ ਨੂੰ ਹੁੰਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਟਰੇਨ ਦੇ ਸਮਾਂ ਸਾਰਨੀ ਵਿਚ ਬਦਲਾਅ ਦੀ ਮੰਗ ਕੀਤੀ ਹੈ | ਇਸ ਸੰਬੰਧੀ ਅਜੀਤ ਨਾਲ ਵਿਸੇਸ਼ ਗੱਲਬਾਤ ਕਰਦਿਆਂ ਨੌਜੁਆਨ ਆਪ ਆਗੂ ਗੁਰਸ਼ਰਨ ਸਿੰਘ ਛੀਨਾ ਨੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਸਿੱਖ ਧਰਮ ਦੇ ਪੰਜ ਤਖਤਾਂ ਵਿਚੋਂ ਇਕ ਤਖਤ ਸੱਚਖੰਡ ਸ਼੍ਰੀ ਹਜੂਰ ਅਬਚਲਿ ਨਗਰ ਸਾਹਿਬ ਨੰਦੇੜ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਜਾਣ ਵਾਲੀ ਸਿੱਖ ਸੰਗਤਾਂ ਨੂੰ ਹੁੰਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਰੇਲਗੱਡੀ ਦੇ ਅੰਮਿ੍ਤਸਰ ਤੋਂ ਚੱਲਣ ਦੇ ਸਮੇਂ ਵਿੱਚ ਬਦਲਾਅ ਦੀ ਮੰਗ ਕੀਤੀ ਹੈ | ਸ. ਛੀਨਾ ਨੇ ਦੱਸਿਆ ਕਿ ਸ਼੍ਰੀ ਹਜੂਰ ਸਾਹਿਬ ਨੰਦੇੜ ਲਈ ਅੰਮਿ੍ਤਸਰ ਤੋਂ ਸੱਚਖੰਡ ਐਕਸਪ੍ਰੈਸ (12716) ਸਵੇਰ 5.30 'ਤੇ ਰਵਾਨਾ ਹੁੰਦੀ ਅਤੇ ਇਹ ਗੱਡੀ ਨੰਦੇੜ ਵਿਖੇ ਅਗਲੇ ਦਿਨ ਦੁਪਹਿਰ 2.35 ਤੇ ਪੁੱਜਦੀ ਹੈ ਇਸੇ ਤਰ੍ਹਾਂ ਨੰਦੇੜ ਤੋਂ ਅੰਮਿ੍ਤਸਰ ਲਈ ਗੱਡੀ ਨੰਬਰ (12715) ਸਵੇਰੇ 9.30 ਵਜੇ ਰਵਾਨਾ ਹੋ ਕਿ ਅੰਮਿ੍ਤਸਰ ਵਿਖੇ ਅਗਲੇ ਦਿਨ ਰਾਤ 9.45 'ਤੇ ਪੁੱਜਦੀ ਹੈ | ਗੱਡੀ ਦੀ ਮੌਜੂਦਾ ਸਮਾਂ ਸਾਰਨੀ ਅਨੁਸਾਰ ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ, ਬਟਾਲਾ, ਰਮਦਾਸ, ਡੇਰਾ ਬਾਬਾ ਨਾਨਕ, ਅਟਾਰੀ ਸਮੇਤ ਹੋਰਨਾਂ ਕਸਬਿਆਂ ਤੋੋਂ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਟਰੇਨ ਦਾ ਸਮਾਂ ਤੜਕਸਾਰ ਹੋਣ ਕਾਰਨ ਅੰਮਿ੍ਤਸਰ ਤੋਂ ਰਵਾਨਾ ਹੋਣ ਲਈ ਇੱਕ ਰਾਤ ਪਹਿਲਾਂ ਅੰਮਿ੍ਤਸਰ ਦੇ ਹੋਟਲਾਂ ਜਾਂ ਸਰਾਵਾਂ ਵਿਚ ਰਹਿਣਾ ਪੈਂਦਾ ਹੈ ਤੇ ਯਾਤਰਾ ਉਪੰਰਤ ਵਾਪਸੀ ਸਮੇਂ ਵੀ ਟਰੇਨ ਦਾ ਸਮਾਂ ਦੇਰ ਰਾਤ ਦਾ ਹੋਣ ਕਾਰਨ ਵਾਪਸੀ ਵਾਲੀ ਰਾਤ ਸਰਾਵਾਂ ਜਾਂ ਹੋਟਲਾਂ ਵਿਚ ਗੁਜ਼ਾਰਨੀ ਪੈਂਦੀ ਹੈ ਜਿਸ ਨਾਲ ਜਿਥੇ ਸ਼ਰਧਾਲੂਆਂ ਨੂੰ ਆਰਥਿਕ ਬੋਝ ਚੁੱਕਣਾ ਪੈਂਦਾ ਹੈ ਉਥੇ ਹੀ ਦੋ ਰਾਤਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ | ਸ. ਛੀਨਾ ਨੇ ਰੇਲਵੇ ਮੰਤਰਾਲਾ ਦੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਤੇ ਸ. ਰਵਨੀਤ ਸਿੰਘ ਬਿੱਟੂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖ ਸ਼ਰਧਾਲੂਆਂ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਅੰਮਿ੍ਤਸਰ-ਨੰਦੇੜ ਦਰਮਿਆਨ ਚੱਲਦੀ ਸੱਚਖੰਡ ਐਕਸਪ੍ਰੈਸ ਗੱਡੀ ਦੇ ਸਮਾਂ ਸਾਰਨੀ ਵਿਚ ਤੁਰੰਤ ਬਦਲਾਅ ਕਰਕੇ ਸਿੱਖ ਸ਼ਰਧਾਲੂਆਂ ਨੂੰ ਰਾਹਤ ਦਿੱਤੀ ਜਾਵੇ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸਾਲਾਨਾ ਅਥਲੈਟਿਕ ਮੀਟ ਦੌਰਾਨ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਨੇ 19 ਤਗਮਿਆਂ 'ਤੇ ਕੀਤਾ ਕਬਜ਼ਾ... ਅਗਲੀ ਖ਼ਬਰ 15 ਰੋਜ਼ਾ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਸਮਾਪਤ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।