17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਏਾਜਲਜ਼ ਪੈਰਾਡਾਈਜ਼ ਸਕੂਲ ਅਜਨਾਲਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਅਜੀਤ ਡੈਸਕ 25-12-2025
ਅਜਨਾਲਾ, 24 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਏਾਜਲਜ਼ ਪੈਰਾਡਾਈਜ਼ ਸਕੂਲ ਵਿਖੇ ਮੁੱਖ ਪ੍ਰਬੰਧਕ ਪ੍ਰਦੀਪ ਕੁਮਾਰ ਬੰਟਾ ਸਾਬਕਾ ਕੌਂਸਲਰ ਦੇ ਉੱਦਮ ਅਤੇ ਪਿ੍ੰਸੀਪਲ ਪਿ੍ਅੰਕਾ ਅਰੋੜਾ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸਿੱਖੀ ਬਾਣੇ ਵਿਚ ਸਜੇ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਿਆਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਪ੍ਰਬੰਧਕ ਪ੍ਰਦੀਪ ਕੁਮਾਰ ਬੰਟਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ 'ਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ | ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਣਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਭ ਨੂੰ ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ | ਇਸ ਮੌਕੇ ਪਿ੍ੰਸੀਪਲ ਪਿ੍ਅੰਕਾ ਅਰੋੜਾ, ਰਮਨਪ੍ਰੀਤ ਕੌਰ, ਸੁਖਮਨਜੋਤ ਕੌਰ, ਰੂਬੀ ਕੁਮਾਰੀ, ਸੁਨੈਨਾ ਸ਼ਰਮਾ, ਕੁਲਵਿੰਦਰ ਕੌਰ, ਤਰਨਜੀਤ ਕੌਰ, ਸੁਨੀਤਾ ਬਜਾਜ, ਮੀਨੂੰ, ਸੁਮਨਦੀਪ ਕੌਰ, ਦੀਪਿਕਾ, ਮਨਦੀਪ ਕੌਰ, ਸ਼ਿਵਾਨੀ, ਹਰਪ੍ਰੀਤ ਕੌਰ, ਪ੍ਰਭਜੋਤ ਕੌਰ ਅਤੇ ਮੁਸਕਾਨ ਆਦਿ ਸਟਾਫ਼ ਮੈਂਬਰ ਆਏ ਸਨ |
ਪਿਛਲੀ ਖ਼ਬਰ ਸਥਾਨਕ ਚੋਣਾਂ ਨੇ 2027 'ਚ 'ਆਪ' ਦੀ ਜਿੱਤ ਦਾ ਰਾਹ ਪੱਧਰਾ ਕੀਤਾ : ਧਾਲੀਵਾਲ ਅਗਲੀ ਖ਼ਬਰ ਸ੍ਰੀਮਾਤਾ ਗੰਗਾ ਕੰਨਿਆ ਸੀ: ਸੈ: ਸਕੂਲ ਵਿਖੇ ਸ਼ਹਾਦਤਾਂ ਨੂੰ ਸਮਰਪਿਤ ਚੇਤਨਾ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।