16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬਾਬਾ ਬਕਾਲਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 25-12-2025
ਬਾਬਾ ਬਕਾਲਾ ਸਾਹਿਬ, 24 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਦੇ ਦਿਹਾੜੇ ਹੋਣ ਕਾਰਨ ਸੰਗਤਾਂ ਦੀ ਆਸਥਾ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਅੱਜ ਹੀ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਜਥੇਬੰਦੀਆਂ ਅਤੇ ਨਗਰ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ, ਜੋ ਕਿ ਕਥਾ ਘਰ, ਸਰੋਵਰ ਬਾਬਾ ਗੁਰਮੁਖ ਸਿੰਘ, ਗੁ: ਛਾਉਣੀ ਸਾਹਿਬ, ਗੁ: ਛੇਵੀਂ ਪਾਤਿਸ਼ਾਹੀ, ਗੁ: ਮਾਤਾ ਗੰਗਾ ਜੀ ਅਤੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਇਸੇ ਅਸਥਾਨ 'ਤੇ ਸਮਾਪਤ ਹੋਇਆ | ਦੀਵਾਨ ਹਾਲ ਵਿਖੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਜਿੱਥੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ, ਉਥੇ ਸ਼ਹੀਦਾਂ ਨੂੰ ਕੋਟਿ ਕੋਟ ਪ੍ਰਣਾਮ ਕੀਤਾ | ਨਗਰ ਕੀਰਤਨ 'ਚ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵਲੋਂ ਬਾਬਾ ਸੁੱਖਾ ਸਿੰਘ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ ਕੰਗ, ਮੀਤ ਮੈਨੇਜਰ ਭਾਈ ਜਗਤਾਰ ਸਿੰਘ, ਸਾ: ਐਡੀਸ਼ਨਲ ਮੈਨੇਜਰ ਭਾਈ ਮੋਹਣ ਸਿੰਘ ਕੰਗ, ਹੈੱਡਗ੍ਰੰਥੀ ਭਾਈ ਕੇਵਲ ਸਿੰਘ, ਭਾਈ ਹਰਦੇਵ ਸਿੰਘ ਬੁਤਾਲਾ, ਸਾ: ਹੈੱਡਗ੍ਰੰਥੀ ਗਿਆਨੀ ਭੁਪਿੰਦਰ ਸਿੰਘ, ਭਾਈ ਜੱਜ ਸਿੰਘ ਪ੍ਰਚਾਰਕ, ਬਲਜਿੰਦਰ ਸਿੰਘ ਥਿੰਦ, ਜਥੇਦਾਰ ਜਰਨੈਲ ਸਿੰਘ ਚੀਮਾਂਬਾਠ, ਮਾਸਟਰ ਇਕਬਾਲ ਸਿੰਘ, ਤੇਜਿੰਦਰ ਸਿੰਘ ਅਠੌਲਾ, ਪਿ੍ੰਸੀਪਲ ਦਿਲਬਾਗ ਸਿੰਘ ਮਾਨ, ਪਿ੍ੰ: ਕੁਲਬੀਰ ਸਿੰਘ ਮਾਨ, ਪਿ੍ੰ: ਗੁਰਜੀਤ ਸਿੰਘ ਸੇਖੋਂ, ਸਤਿਬੀਰ ਕੌਰ, ਪ੍ਰਤਾਪ ਸਿੰਘ, ਅਮਰਜੀਤ ਸਿੰਘ ਅਕਾਊਟੈਂਟ, ਜਸਵੰਤ ਸਿੰਘ ਦਿੱਲੀ, ਬਲਵਿੰਦਰ ਸਿੰਘ ਕੰਵਲ, ਮੈਂਬਰ ਅਜੀਤ ਸਿੰਘ, ਕਸ਼ਮੀਰ ਸਿੰਘ ਜੋਧਪੁਰੀ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਮੋੜ, ਮੁਖਤਿਆਰ ਸਿੰਘ ਭੁੱਲਰ ਭਾਗੇਵਾਲੀਆ, ਕੌਂਸਲਰ ਸੁਖਚੈਨ ਸਿੰਘ ਗਿੱਲ, ਕੌਂਸਲਰ ਜੈਮਲ ਸਿੰਘ ਭੁੱਲਰ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ | ਨਗਰ ਕੀਰਤਨ 'ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ, ਸ਼ਬਦ ਕੀਰਤਨੀ ਜਥਿਆਂ ਅਤੇ ਸਮੂਹ ਸਾਧ ਸੰਗਤਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ |
ਪਿਛਲੀ ਖ਼ਬਰ ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਡੀਕ ਕਰ ਰਹੇ- ਰਣੀਕੇ ਅਗਲੀ ਖ਼ਬਰ ਦਮਦਮੀ ਟਕਸਾਲ ਵਿਖੇ ਬਾਬਾ ਠਾਕੁਰ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।