14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ

ਅਜੀਤ ਡੈਸਕ 25-12-2025
ਬਾਬਾ ਬਕਾਲਾ ਸਾਹਿਬ, 24 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਬੁਤਾਲਾ ਵਿਖੇ +1 ਅਤੇ +2 ਕਲਾਸਾਂ (ਸੀਨੀਅਰ ਸੈਕੰਡਰੀ ਕਲਾਸਾਂ) ਲਈ ਨਵੀਂ ਬਿਲਡਿੰਗ ਵਾਸਤੇ ਉਸਾਰੀ ਲਈ ਸ਼ੁੱਭ ਨੀਂਹ ਪੱਥਰ ਮੈਡਮ ਸਤਨਾਮ ਕੌਰ ਸੇਖੋਂ ਪ੍ਰਧਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਟਰੱਸਟ ਨੇ ਰਸਮੀਂ ਤੌਰ 'ਤੇ ਆਪਣੇ ਕਰ ਕਮਲਾਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਇਲਾਕੇ ਦੇ ਬੱਚਿਆਂ ਨੁੰ ਹੋਰ ਵੀ ਵਧੀਆ ਢੰਗ ਨਾਲ ਵਿੱਦਿਅਕ ਸਹੂਲਤਾਂ ਦੇਣ ਲਈ ਸੰਸਥਾ ਵਚਨਬੱਧ ਹੈ ਅਤੇ ਜਲਦ ਹੀ ਹੋਰ ਨਵੀਂ ਉਸਾਰੀ ਕਰਕੇ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾ ਕੇ ਉੱਚੀਆਂ ਮੰਜ਼ਿਲਾਂ ਵੱਲ ਤੋਰਿਆ ਜਾਵੇਗਾ | ਇਸ ਮੌਕੇ ਚੇਅਰਮੈਨ ਸੁਖਦਿਆਲ ਸਿੰਘ ਬੱਲ, ਸੈਕਟਰੀ ਸਵਿੰਦਰ ਸਿੰਘ ਬੱਲ, ਪਿ੍ੰ: ਸ੍ਰੀਮਤੀ ਜਸਵਿੰਦਰ ਕੌਰ, ਜੁਆਇੰਟ ਸੈਕਟਰੀ ਸੁਖਵਿੰਦਰ ਸਿੰਘ ਢਿੱਲੋਂ, ਪਿ੍ੰਸੀਪਲ ਅਮਨਦੀਪ ਕੌਰ ਰਈਆ, ਪਿ੍ੰਸੀਪਲ ਅਨੂ ਕਪਿਲ ਰਈਆ ਅਤੇ ਹੋਰ ਸਕੂਲ ਸਟਾਫ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਨੇ ਜਿੱਤੀ ਟਰਾਫ਼ੀ ਅਗਲੀ ਖ਼ਬਰ ਅਜਨਾਲਾ ਸਪੇਅਰ ਪਾਰਟਸ ਨੂੰ ਚੋਰਾਂ ਨੇ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।