ਸਠਿਆਲਾ, 9 ਦਸੰਬਰ (ਜਗੀਰ ਸਿੰਘ ਸਫਰੀ)-ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਖਾਨਪੁਰ ਤੋਂ ਉਮੀਦਵਾਰ ਰਜਿੰਦਰਪਾਲ ਕੌਰ ਸ਼ੇਰੋਂ ਬਾਘਾ ਦੀ ਸ਼ਾਨਦਾਰ ਜਿੱਤ ਹੋਵੇਗੀ | ਉਕਤ ਸਤਰਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸ਼ੇਰੋ ਬਾਘਾ ਨੇ 'ਅਜੀਤ' ਕੋਲ ਕੀਤਾ ਗਿਆ | ਉਨ੍ਹਾਂ ਨੇ ਕਾਂਗਰਸੀ ਆਗੂ ਦਸ਼ੰਦਾ ਸਿੰਘ ਖਾਨਪੁਰ ਦੇ ਗ੍ਰਹਿ ਵਿਖੇ ਕਿਹਾ ਕਿ ਉਮੀਦਵਾਰ ਰਜਿੰਦਰਪਾਲ ਕੌਰ ਪਿੰਡ ਖਾਨਪੁਰ, ਸ਼ੇਰੋਂ ਬਾਘਾ ਤੇ ਸ਼ੇਰੋਂ ਨਿਗਾਹ ਦੀ ਜਨਤਾ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਉਨ੍ਹਾਂ ਦੀ ਜਿੱਤ ਹੋਣ ਦੇ ਅਸਾਰ ਬਣਦੇ ਜਾ ਰਹੇ ਹਨ | ਇਸ ਮੌਕੇ ਸਰਪੰਚ ਸ਼ਰਨਜੀਤ ਕੌਰ ਨੇ ਕਿਹਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਇੰਚਾਰਜ ਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਅਸ਼ੀਰਵਾਦ ਮਿਲਣ 'ਤੇ ਜ਼ੋਨ ਖਾਨਪੁਰ ਤੋਂ ਉਮੀਦਵਾਰ ਬੀਬੀ ਰਜਿੰਦਰਪਾਲ ਕੌਰ ਚੋਣ ਮੈਦਾਨ ਵਿਚ ਡਟੇ ਪਏ ਹਨ | ਉਕਤ ਆਗੂਆਂ ਨੇ ਕਿਹਾ ਕਿ ਜ਼ੋਨ ਖਾਨਪੁਰ ਤੋਂ ਉਮੀਦਵਾਰ ਰਜਿੰਦਰਪਾਲ ਕੌਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਸੀਟ ਜਿੱਤ ਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਝੋਲੀ ਵਿਚ ਪਾਵਾਂਗੇ | ਇਸ ਮੌਕੇ 'ਤੇ ਸਰਪੰਚ ਜਗਦੇਵ ਸਿੰਘ, ਗੁਰਪ੍ਰੀਤ ਸਿੰਘ ਬਾਠ, ਅਰਸ਼ਪ੍ਰੀਤ ਸਿੰਘ ਜੋਬਨ ਚਾਹਲ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਚਾਹਲ, ਪੂਰਨ ਸਿੰਘ, ਜਸਵੰਤ ਸਿੰਘ, ਸੇਵਾ ਸਿੰਘ, ਵੱਸਣ ਸਿੰਘ, ਤੇਜਿੰਦਰ ਸਿੰਘ, ਤਰਸੇਮ ਸਿੰਘ, ਸੇਵਾ ਸਿੰਘ, ਡਾ. ਸਾਹਿਬ , ਵੱਸਣ ਸਿੰਘ, ਕੁਲਵੰਤ ਸਿੰਘ, ਬਾਬਾ ਹਰੀ ਸਿੰਘ, ਜੀਵਨ ਸਿੰਘ, ਡਾ. ਕੁਲਵੰਤ ਸਿੰਘ, ਕੇਵਲ ਸਿੰਘ ਬਾਠ ਆਦਿ ਵਲੋਂ ਉਮੀਦਵਾਰ ਬੀਬੀ ਰਜਿੰਦਰਪਾਲ ਕੌਰ ਦੇ ਹੱਕ ਤੂਫਾਨੀ ਦੌਰਾ ਕੀਤਾ ਗਿਆ |