ਰਈਆ, 9 ਦਸੰਬਰ (ਸ਼ਰਨਬੀਰ ਸਿੰਘ ਕੰਗ)-ਉੱਘੇ ਕਾਰੋਬਾਰੀ ਧੁੰਨਾ ਪਰਿਵਾਰ ਦੀਪਕ ਵਰਮਾ ਧੁੰਨਾ, ਵਿਕਰਾਂਤ ਵਰਮਾ ਧੁੰਨਾ ਦੇ ਸਤਿਕਾਰਤ ਪਿਤਾ ਅਤੇ ਰਾਜ ਕੁਮਾਰ ਧੁੰਨਾ ਰਾਜਾ ਹਾਰਡ ਵੇਅਰ ਵਾਲੇ, ਸਰਿੰਦਰ ਕੁਮਾਰ ਧੁੰਨਾ ਆੜ੍ਹਤੀਏ ਦੇ ਸਤਿਕਾਰਤ ਭਰਾ ਰਾਮਪਾਲ ਧੁੰਨਾ (65) ਟੋਕਿਆਂ ਵਾਲੇ ਅਤੇ ਦੀਪਕ ਪਲਾਈਵੁਡ ਸਟੋਰ ਰਈਆ ਵਾਲੇ ਦਾ ਅਚਾਨਕ ਹੀ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ ਹੋ ਗਿਆ | ਰਾਮਪਾਲ ਧੁੰਨਾ ਦਾ ਛੋਟਾ ਬੇਟਾ ਕੈਨੇਡਾ ਹੋਣ ਕਰਕੇ ਜੋ ਬਾਹਰੋਂ ਆ ਰਿਹਾ ਹੈ, ਉਸ ਦੇ ਆਉਣ 'ਤੇ ਹੀ ਰਾਮਪਾਲ ਧੁੰਨਾ ਦਾ ਅੰਤਿਮ ਸਸਕਾਰ ਅੱਜ 10 ਦਸੰਬਰ ਦਿਨ ਬੁੱਧਵਾਰ ਦੁਪਹਿਰੇ 12 ਵਜੇ ਨਹਿਰ ਵਾਲੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ |