21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਲਕਾ ਅਜਨਾਲਾ ਅੰਦਰ ਬਲਾਕ ਸੰਮਤੀ ਚੋਣਾਂ ਲਈ 51 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ * ਬਲਾਕ ਸੰਮਤੀ ਅਜਨਾਲਾ 'ਚ 31 ਅਤੇ ਬਲਾਕ ਸੰਮਤੀ ਰਮਦਾਸ 'ਚ 20 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ

ਅਜੀਤ ਡੈਸਕ 08-12-2025
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 4 ਦਸੰਬਰ ਤੱਕ ਜਮਾਂ ਹੋਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਬਲਾਕ ਸੰਮਤੀ ਅਜਨਾਲਾ ਦੇ 37 ਅਤੇ ਬਲਾਕ ਸੰਮਤੀ ਰਮਦਾਸ ਦੇ 31 ਕੁੱਲ 68 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ | ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਉਨ੍ਹਾਂ ਦੇ ਭਤੀਜੇ ਦਿਲਰਾਜ ਸਿੰਘ ਸਰਕਾਰੀਆ ਨੂੰ ਭਿੰਡੀ ਸੈਦਾਂ ਕੁੱਟਮਾਰ ਮਾਮਲੇ ਵਿਚ ਨਾਮਜ਼ਦ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਨ ਦੇ ਲਏ ਫ਼ੈਸਲੇ ਕਾਰਨ ਅੱਜ ਬਲਾਕ ਸੰਮਤੀ ਅਜਨਾਲਾ ਅਤੇ ਰਮਦਾਸ ਨਾਲ ਸੰਬੰਧਿਤ ਯੋਗ ਕਾਂਗਰਸੀ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ ਅਤੇ ਇਸ ਤੋਂ ਇਲਾਵਾ ਚੋਣ ਨਾ ਲੜਨ ਵਾਲੇ ਅਤੇ ਵੱਖ-ਵੱਖ ਪਾਰਟੀਆਂ ਦੇ ਕਵਰਿੰਗ ਉਮੀਦਵਾਰਾਂ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਜਾਣ ਤੋਂ ਬਾਅਦ ਹੁਣ ਬਲਾਕ ਸੰਮਤੀ ਅਜਨਾਲਾ ਲਈ 31 ਉਮੀਦਵਾਰ ਅਤੇ ਬਲਾਕ ਸੰਮਤੀ ਰਮਦਾਸ ਲਈ 20 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ | ਕਾਂਗਰਸ ਵਲੋਂ ਚੋਣਾਂ ਦਾ ਬਾਈਕਾਟ ਕਾਰਨ ਤੋਂ ਬਾਅਦ ਹੁਣ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਬਲਾਕ ਸੰਮਤੀਆਂ ਦੇ ਜ਼ਿਆਦਾਤਰ ਜ਼ੋਨਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚਾਲੇ ਹੀ ਹੋਵੇਗਾ |ਚੋਣ ਰਿਟਰਨਿੰਗ ਅਧਿਕਾਰੀ-ਕਮ-ਅੱੈਸ.ਡੀ.ਐਮ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ ਅਤੇ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 14 ਦਸੰਬਰ ਨੂੰ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜਿਆ ਜਾਵੇਗਾ | ਇਸ ਮੌਕੇ ਤਹਿਸੀਲਦਾਰ ਅਜਨਾਲਾ ਗੁਰਮੁਖ ਸਿੰਘ, ਨਾਇਬ ਤਹਿਸੀਲਦਾਰ ਅਭੀਨਵ ਤਿਵਾੜੀ ਤੇ ਹੋਰ ਹਾਜ਼ਰ ਸਨ |
ਬਲਾਕ ਸੰਮਤੀ ਅਜਨਾਲਾ ਦੇ ਵੱਖ-ਵੱਖ ਜ਼ੋਨਾਂ 'ਚ ਚੋਣ ਲੜ ਰਹੇ 31 ਉਮੀਦਵਾਰਾਂ ਦਾ ਵੇਰਵਾ : ਜ਼ੋਨ ਜਗਦੇਵ ਖ਼ੁਰਦ ਵਿਚ 2 ਉਮੀਦਵਾਰ ਜ਼ੋਨ ਬਲੜ੍ਹਵਾਲ ਵਿਚ 4 ਉਮੀਦਵਾਰ, ਜ਼ੋਨ ਸਾਰੰਗਦੇਵ ਵਿਚ 2 ਉਮੀਦਵਾਰ, ਜ਼ੋਨ ਜਾਫਰਕੋਟ ਵਿਚ 2 ਉਮੀਦਵਾਰ, ਜ਼ੋਨ ਗੁੱਜਰਪੁਰਾ ਵਿਚ 3 ਉਮੀਦਵਾਰ, ਜ਼ੋਨ ਉੱਗਰ ਔਲਖ ਵਿਚ 2 ਉਮੀਦਵਾਰ, ਜ਼ੋਨ ਭਲਾ ਪਿੰਡ ਵਿਚ 2 ਉਮੀਦਵਾਰ, ਜ਼ੋਨ ਧਾਰੀਵਾਲ ਕਲੇਰ 2 ਉਮੀਦਵਾਰ, ਜ਼ੋਨ ਚਮਿਆਰੀ ਵਿਚ 2 ਉਮੀਦਵਾਰ, ਜ਼ੋਨ ਕਾਮਲਪੁਰਾ ਵਿਚ 2 ਉਮੀਦਵਾਰ, ਜ਼ੋਨ ਤੇੜਾ ਕਲਾਂ ਵਿਚ 3 ਉਮੀਦਵਾਰ, ਜ਼ੋਨ ਸੈਂਸਰਾਂ ਕਲਾਂ ਵਿਚ 3 ਉਮੀਦਵਾਰ, ਜ਼ੋਨ ਸੰਤੂਨੰਗਲ ਵਿਚ 2 ਉਮੀਦਵਾਰ (ਕੁੱਲ 31 ਉਮੀਦਵਾਰ), ਬਲਾਕ ਸੰਮਤੀ ਅਜਨਾਲਾ ਦੇ ਵੱਖ-ਵੱਖ ਜ਼ੋਨਾਂ 'ਚ ਚੋਣ ਲੜ ਰਹੇ 20 ਉਮੀਦਵਾਰਾਂ 'ਚ ਜ਼ੋਨ ਮਹਿਮਦ ਮੰਦਰਾਂਵਾਲਾ ਵਿਚ 3 ਉਮੀਦਵਾਰ, ਜ਼ੋਨ ਅਵਾਣ ਵਿਚ 2 ਉਮੀਦਵਾਰ, ਜ਼ੋਨ ਥੋਬਾ ਵਿਚ 2 ਉਮੀਦਵਾਰ, ਜ਼ੋਨ ਸੂਫ਼ੀਆਂ ਵਿਚ 3 ਉਮੀਦਵਾਰ, ਜ਼ੋਨ ਅੱਬੂਸੈਦ ਵਿਚ 2 ਉਮੀਦਵਾਰ, ਜ਼ੋਨ ਡਿਆਲ ਭੜੰਗ ਵਿਚ 2 ਉਮੀਦਵਾਰ, ਜ਼ੋਨ ਸੁਧਾਰ ਵਿਚ 2 ਉਮੀਦਵਾਰ, ਜ਼ੋਨ ਚੱਕ ਸਿਕੰਦਰ ਸਿੰਘ 2 ਉਮੀਦਵਾਰ ਜ਼ੋਨ ਸੰਗਤਪੁਰਾ ਵਿਚ 2 ਉਮੀਦਵਾਰ (ਕੁੱਲ 20 ਉਮੀਦਵਾਰ) ਹਨ |
ਪਿਛਲੀ ਖ਼ਬਰ ਅਸਲ੍ਹਾ ਧਾਰਕ ਆਪਣਾ ਅਸਲ੍ਹਾ ਪੁਲਿਸ ਥਾਣਾ ਲਾਡੋਵਾਲ 'ਚ ਜਮ੍ਹਾਂ ਕਰਵਾਉਣ-ਇੰਸ: ਗੁਰਸ਼ਿੰਦਰ ਕੌਰ <br/> ਅਗਲੀ ਖ਼ਬਰ ਵਿਕਾਸ ਕਾਰਜਾਂ 'ਚ ਲਈ 'ਆਪ' ਉਮੀਦਵਾਰਾਂ ਦੀ ਜਿੱਤ ਜ਼ਰੂਰੀ-ਤਲਬੀਰ ਗਿੱਲ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਵੰਤ ਨੰਗਲ ਪੰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।