20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਉਮੀਦਵਾਰਾਂ ਦੇ ਹੱਕ 'ਚ 'ਆਪ' ਆਗੂਆਂ ਵਲੋਂ ਚੋਣ ਪ੍ਰਚਾਰ ਤੇਜ

ਅਜੀਤ ਡੈਸਕ 08-12-2025

ਗੱਗੋਮਾਹਲ, 7 ਦਸੰਬਰ (ਬਲਵਿੰਦਰ ਸਿੰਘ ਸੰਧੂ)- ਰਮਦਾਸ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ 'ਆਪ' ਉਮੀਦਵਾਰ ਬਲਜਿੰਦਰ ਕੌਰ ਪਤਨੀ ਪ੍ਰਗਟ ਸਿੰਘ ਤੇ ਬਲਾਕ ਸੰਮਤੀ ਚੋਣ 2 ਤੋਂ ਉਮੀਦਵਾਰ ਜਗਦੀਸ਼ਦਵਿੰਦਰ ਕੌਰ ਪਤਨੀ ਅਮਰੀਕ ਸਿੰਘ ਢਿੱਲੋਂ ਵਲੋਂ ਸਾਥੀਆਂ ਨਾਲ ਕਈ ਪਿੰਡਾਂ ਅੰਦਰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ | ਪੱਤਰਕਾਰਾਂ ਨਾਲ ਗੱਲ ਕਰਦਿਆਂ ਦੋਵਾਂ ਉਮੀਦਵਾਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਹਲਕਾ ਵਿਕਾਸ ਕਾਰਜਾਂ ਨੂੰ ਵੇਖਦਿਆਂ ਆਮ ਲੋਕਾਂ ਨੇ 'ਆਪ' ਉਮੀਦਵਾਰਾਂ ਨੂੰ ਵੋਟਾਂ ਪਾਉਣ ਦਾ ਮਨ ਬਣਾ ਲਿਆ ਹੈ ਜਿਸ ਦੇ ਚਲਦਿਆਂ ਬਲਾਕ ਰਮਦਾਸ ਤੇ ਬਲਾਕ ਅਜਨਾਲਾ ਦੇ ਸਮੁੱਚੀ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ ਜਦੋਂ ਕਿ ਵਿਰੋਧੀ ਉਮੀਦਵਾਰ ਹਾਰੀ ਹੋਈ ਬਾਜੀ ਲੜ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਨਗਰ ਕੌਂਸਲ ਰਮਦਾਸ ਦੇ ਵਾਈਸ ਪ੍ਰਧਾਨ ਦਿਨੇਸ਼ ਸੋਨੀ, ਸਰਪੰਚ ਬਲਰਾਜ ਸਿੰਘ ਗਿੱਲ, ਸਾਬਕਾ ਸਰਪੰਚ ਜਸਪਾਲ ਸਿੰਘ, ਸਰਪੰਚ ਕੁਲਜੀਤ ਸਿੰਘ ਫੌਜੀ, ਕਬੱਡੀ ਕੋਚ ਕਿਸ਼ਨ ਲਾਲ, ਕੁਲਦੀਪ ਰਾਜ ਘੋਗੜ, ਹੈਪੀ ਸਹੋਤਾ, ਗੁਰਬਖਸ਼ ਸਿੰਘ ਗਿੱਲ, ਲਿਆਸ ਮਸੀਹ ਕੋਟਲੀ, ਬਿਕਰਮਜੀਤ ਸਿੰਘ, ਸ਼ਮਸ਼ੇਰ ਸਿੰਘ ਸਿੰਧੀ, ਚਰਨਜੀਤ ਸਿੰਘ ਗਿੱਲ, ਬੀਬੀ ਸੁਰਜੀਤ ਕੌਰ, ਬੀਬੀ ਦਰਸ਼ਨ ਕੌਰ, ਭੈਣ ਕੰਸੋ, ਸੋਨਾ ਰੰਧਾਵਾ ਤੋਂ ਇਲਾਵਾ ਕਈ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ- ਧਾਲੀਵਾਲ ਅਗਲੀ ਖ਼ਬਰ ਸੱਤਾ ਧਿਰ ਪਾਰਟੀ ਨੇ ਕਾਂਗਰਸ ਦੀ ਚੜ੍ਹਤ ਵੇਖ ਕੇ ਲੋਕਤੰਤਰ ਦਾ ਕੀਤਾ ਘਾਣ- ਵਣੀਏਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।