11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ੋਨ ਸਠਿਆਲਾ ਤੋਂ ਬਲਾਕ ਸੰਮਤੀ ਉਮੀਦਵਾਰਾਂ ਦਾ ਹੋਵੇਗਾ ਤਿਕੌਣਾ ਮੁਕਾਬਲਾ

ਅਜੀਤ ਡੈਸਕ 07-12-2025
ਸਠਿਆਲਾ, 6 ਦਸੰਬਰ (ਜਗੀਰ ਸਿੰਘ ਸਫਰੀ)-ਬਲਾਕ ਸੰਮਤੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬੀ ਰਣਜੀਤ ਕੌਰ ਪਤਨੀ ਗਿਆਨੀ ਬੂਟਾ ਸਿੰਘ, ਆਪ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਪਤਨੀ ਦਲਬੀਰ ਸਿੰਘ ਅਤੇ ਕਾਂਗਰਸ ਦੇ ਉਮੀਦਵਾਰ ਬੀਬੀ ਕਸ਼ਮੀਰ ਕੌਰ ਚੋਣ ਮੈਦਾਨ ਵਿਚ ਉਤਰ ਗਏ ਹਨ | ਇਨ੍ਹਾਂ ਉਕਤ ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਜਾਣ 'ਤੇ ਚੋਣ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ | ਇਸ ਬਾਰੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲਉਸਮਾ ਨੇ ਕਿਹਾ ਕਿ ਜ਼ੋਨ ਸਠਿਆਲਾ ਤੋਂ ਉਮੀਦਵਾਰ ਬੀਬੀ ਰਣਜੀਤ ਕੌਰ ਨੂੰ ਜਿਤਾਉਣ ਦੀ ਵਾਂਗਡੋਰ ਸਾ: ਸਰਪੰਚ ਦਲਵਿੰਦਰ ਸਿੰਘ, ਸਰਕਲ ਪ੍ਰਧਾਨ ਬੂਟਾ ਸਿੰਘ, ਪ੍ਰਧਾਨ ਪੂਰਨ ਸਿੰਘ, ਸਰਪੰਚ ਗੁਰਜਿੰਦਰ ਸਿੰਘ ਗਿੰਦਾ, ਸਾਬਕਾ ਸਰਪੰਚ ਮਹਿੰਗਾ ਸਿੰਘ, ਇੰਸ: ਸਰਬਜੀਤ ਸਿੰਘ ਬੱਲ, ਗੁਰਮੇਜ ਸਿੰਘ ਬੱਟ, ਜਸਬੀਰ ਸਿੰਘ ਚੱਠਾ ਦੇ ਹੱਥ ਦਿੱਤੀ ਹੈ | ਉਕਤ ਆਗੂਆਂ ਨੇ ਕਿਹਾ ਕਿ ਜ਼ੋਨ ਸਠਿਆਲਾ ਤੋਂ ਬੀਬੀ ਰਣਜੀਤ ਕੌਰ ਨੂੰ ਵੱਡੇ ਫਰਕ ਨਾਲ ਜਿਤਾਵਾਂਗੇ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਸੰਬੰਧੀ ਮੱਤੇਵਾਲ 'ਚ 'ਆਪ' ਦੀ ਬਲਾਕ ਪੱਧਰੀ ਚੋਣ ਰੈਲੀ ਅਗਲੀ ਖ਼ਬਰ ਇੰਸ: ਸਰਬਜੀਤ ਸਿੰਘ ਬੱਲ ਦੇ ਕਾਗਜ਼ ਰੱਦ ਹੋਣ 'ਤੇ ਵਰਕਰਾਂ 'ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।