ਸਠਿਆਲਾ, 2 ਦਸੰਬਰ (ਜਗੀਰ ਸਿੰਘ ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ 'ਆਪ' ਦੇ ਚੋਣ ਨਿਸ਼ਾਨ 'ਤੇ ਜ਼ੋਨ ਬਿਆਸ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਜ਼ੋਨ ਸਠਿਆਲਾ, ਜ਼ੋਨ ਬੇਦਾਦਪੁਰ, ਜ਼ੋਨ ਖਾਨਪੁਰ ਤੇ ਜ਼ੋਨ ਬਲਸਰਾਏ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ | ਉਨ੍ਹਾਂ ਨੇ ਦੱਸਿਆ ਕਿ ਜ਼ੋਨ ਬਿਆਸ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਸੁਰਿੰਦਰ ਸਿੰਘ ਲੱਡੂ, ਜ਼ੋਨ ਬੇਦਾਦਪੁਰ ਤੋਂ ਬਲਾਕ ਪ੍ਰਧਾਨ ਪ੍ਰਧਾਨ ਸਰਵਣ ਸਿੰਘ ਉਮੀਦਵਾਰ, ਜ਼ੋਨ ਸਠਿਆਲਾ ਤੋਂ ਉਮੀਦਵਾਰ ਪਰਮਜੀਤ ਕੌਰ, ਜ਼ੋਨ ਖਾਨਪੁਰ ਉਮੀਦਵਾਰ ਗੁਰਜੀਤ ਕੌਰ, ਜ਼ੋਨ ਬਲਸਰਾਏ ਤੋਂ ਜਸਬੀਰ ਕੌਰ ਉਮੀਦਵਾਰ ਐਲਾਨੇ ਗਏ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਦੱਸਿਆ ਕਿ ਸਾਬਕਾ ਸਰਪੰਚ ਕੁਲਵੰਤ ਸਿੰਘ ਕੱਤੋਂ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਪ 'ਚ ਸ਼ਾਮਿਲ ਹੋਣ 'ਤੇ ਉਨ੍ਹਾਂ ਨੂੰ ਜ਼ੋਨ ਬੁਤਾਲਾ ਤੋਂ ਉਮੀਦਵਾਰ ਐਲਾਨ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਪਿੰਡਾਂ ਲੋਕ ਆਪ ਦੇ ਵਿਕਾਸ ਕੰਮਾਂ ਤੋਂ ਖੁਸ਼ ਹਨ, ਜਿਸ ਕਰਕੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਪ ਦੀ ਸ਼ਾਨਦਾਰ ਜਿੱਤ ਹੋਵੇਗੀ | ਇਸ ਮੌਕੇ ਸਰਪੰਚ ਸੋਹਣ ਸਿੰਘ ਨੌਰੰਗਪੁਰ, ਸੁਸਾਇਟੀ ਪ੍ਰਧਾਨ ਜਥੇ: ਗੁਰਮੁੱਖ ਸਿੰਘ ਡਾਂਗਾ, ਸਰਪੰਚ ਤੇਜਿੰਦਰ ਸਿੰਘ ਰਾਜਪੁਰ, ਸਰਪੰਚ ਜਸਬੀਰ ਸਿੰਘ ਡਿੰਪਾ, ਰਣਜੀਤ ਸਿੰਘ ਰਾਣਾ, ਲਖਵਿੰਦਰ ਸਿੰਘ ਪਟਵਾਰੀ, ਸਰਪੰਚ ਅਮਰਜੀਤ ਸਿੰਘ ਫੇਰੂਮਾਨ, ਹਰਜਿੰਦਰ ਸਿੰਘ ਭਲਵਾਨ, ਗੁਰਦੀਪ ਸਿੰਘ ਕਾਮਰੇਡ, ਤੇਜਵੰਤ ਸਿੰਘ ਬੱਲ ਬੁਤਾਲਾ, ਆਦਿ ਹਾਜ਼ਰ ਸਨ |
'ਆਪ' ਵਲੋਂ ਬਿਆਸ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਉਮੀਦਵਾਰਾਂ ਦਾ ਐਲਾਨ
ਅਜੀਤ ਡੈਸਕ
03-12-2025