13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਮਾਤਾ ਨਛੱਤਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਸਮੈਥਿਕ ਇੰਗਲੈਂਡ ਵਿਖੇ ਸ਼ਰਧਾਂਜਲੀ ਸਮਾਰੋਹ ਹੋਇਆ

ਅਜੀਤ ਡੈਸਕ 22-11-2025
ਅਟਾਰੀ ਸਰਹੱਦ (ਅੰਮਿ੍ਤਸਰ), 21 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਥ ਪ੍ਰਸਿੱਧ ਨਾਮਵਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਨਛੱਤਰ ਕੌਰ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਮੈਥਿਕ ਇੰਗਲੈਂਡ ਵਿਖੇ ਮਾਤਾ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ ਤੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕਰਕੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗਈ | ਇਸ ਸੰਬੰਧੀ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਮਾਤਾ ਨਛੱਤਰ ਕੌਰ ਦਾ ਅੰਤਿਮ ਸੰਸਕਾਰ ਇੰਗਲੈਂਡ ਵਿਖੇ ਬੀਤੇ ਕੱਲ੍ਹ ਹੋਇਆ ਹੈ ਤੇ ਉਸ ਤੋਂ ਉਪਰੰਤ ਗੁਰਦੁਆਰਾ ਸਮੈਥਿਕ ਵਿਖੇ ਮਾਤਾ ਜੀ ਨਮਿਤ ਅੰਤਿਮ ਅਰਦਾਸ ਸ਼ਬਦ ਕੀਰਤਨ ਤੇ ਸ਼ਰਧਾਂਜਲੀ ਸਮਾਰੋਹ ਮੌਕੇ ਮਾਤਾ ਨਛੱਤਰ ਕੌਰ ਨੂੰ ਪੁੱਜੇ ਸਾਕ ਸੰਬੰਧੀ ਰਿਸ਼ਤੇਦਾਰਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ | ਇਸ ਸੰਬੰਧੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਸਮੁੱਚੇ ਪਰਿਵਾਰ ਨਾਲ ਭਾਰਤ ਤੋਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗੁਲਜਾਰ ਸਿੰਘ ਰਣੀਕੇ, ਜਥੇਦਾਰ ਮਗਵਿੰਦਰ ਸਿੰਘ ਖਾਪੜਖੇੜੀ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ, ਸ਼ਿਵਰਾਜ ਬਾਠ, ਮੈਨੇਜਰ ਰਾਜਿੰਦਰ ਸਿੰਘ ਅਟਾਰੀ, ਹਰਪ੍ਰੀਤ ਸਿੰਘ ਹੈਪੀ ਬੋਪਾਰਾਏ, ਐਡਵੋਕੇਟ ਅਮਨ ਬੀਰ ਸਿੰਘ ਸਿਆਲੀ, ਮੈਨੇਜਰ ਹਰਵਿੰਦਰ ਸਿੰਘ ਵੇਰਕਾ, ਅਭੇ ਬਾਠ, ਸੁਖਦੇਵ ਸਿੰਘ ਰਣੀਕੇ, ਅੰਮਿ੍ਤ ਵਡਾਲੀ, ਰਮਨੀਕ ਸਿੰਘ ਸੰਧੂ, ਰਵਿੰਦਰਪਾਲ ਸਿੰਘ, ਸੋਨੀ ਸਰਪੰਚ, ਗੁਰਬੀਰ ਸਿੰਘ ਬਾਸਰਕੇ, ਸੁੱਖ ਗਿੱਲ, ਰਾਣਾ ਖਿਆਲਾ ਸਮੇਤ ਹੋਰਨਾਂ ਨੇ ਜਥੇਦਾਰ ਮੋਰਾਂਵਾਲੀ ਨਾਲ ਮਾਤਾ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਸਾਂਝਾ ਕੀਤਾ ਹੈ |
ਪਿਛਲੀ ਖ਼ਬਰ ਬੀਬੀ ਵਡਾਲੀ ਨੇ ਹਰਦੀਪ ਗਿੱਲ ਦੀ ਹਾਜ਼ਰੀ 'ਚ ਜਾਰੀ ਕੀਤੀ ਭਾਜਪਾ ਦੇ ਨਵ-ਨਿਯੁਕਤ ਅਹੁਦੇਦਾਰਾਂ ਦੀ ਸੂਚੀ ਅਗਲੀ ਖ਼ਬਰ ਸਾਹਬੀ ਖਾਨਕੋਟ ਨੂੰ ਸਦਮਾ, ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।