24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਭਾਜਪਾ ਵਲੋਂ ਸਰਕਲ ਮਹਿਤਾ ਦੇ ਅਹੁਦੇਦਾਰਾਂ ਦਾ ਐਲਾਨ

ਅਜੀਤ ਡੈਸਕ 21-11-2025
ਚੌਕ ਮਹਿਤਾ, 20 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਭਾਰਤੀ ਜਨਤਾ ਪਾਰਟੀ ਸਰਕਲ ਮਹਿਤਾ ਦੇ ਸਰਕਲ ਪ੍ਰਧਾਨ ਕੇਵਲ ਸਿੰਘ ਖੱਬੇ ਰਾਜਪੂਤਾਂ ਨੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪਾਰਟੀ ਹਾਈ ਕਮਾਂਡ ਦੀ ਮਨਜ਼ੂਰੀ ਲੈ ਕੇ ਸਰਕਲ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ | ਕੇਵਲ ਸਿੰਘ ਵਲੋਂ ਜਾਰੀ ਸੂਚੀ ਅਨੁਸਾਰ ਚਾਰ ਮੀਤ ਪ੍ਰਧਾਨ, ਦੋ ਜਰਨਲ ਸਕੱਤਰ, ਚਾਰ ਸਕੱਤਰ ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾ ਤੋਂ ਇਲਾਵਾ ਸਰਕਲ ਦੀ ਕਾਰਜਕਾਰਨੀ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ | ਐਲਾਨ ਕੀਤੇ ਅਹੁਦੇਦਾਰਾਂ ਵਿਚ ਸੰਜੀਵ ਕੁਮਾਰ, ਪੂਰਨ ਸਿੰਘ, ਲਾਭ ਸਿੰਘ, ਖਜਾਨ ਸਿੰਘ (ਸਾਰੇ ਮੀਤ ਪ੍ਰਧਾਨ), ਪਰਮਜੀਤ ਸਿੰਘ, ਲਵਪ੍ਰੀਤ ਸਿੰਘ, (ਜਨਰਲ ਸਕੱਤਰ), ਸ਼ਾਮ ਲਾਲ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ (ਸਾਰੇ ਸਕੱਤਰ), ਮੋਰਚਿਆਂ ਦੇ ਪ੍ਰਧਾਨਾ ਵਿਚ ਹਰਮਨਦੀਪ ਕੌਰ ਮਹਿਲਾ ਮੋਰਚਾ, ਗੁਰ ਸਾਹਿਬ ਸਿੰਘ ਕਿਸਾਨ ਮੋਰਚਾ, ਹਰਜੋਤ ਸਿੰਘ ਐੱਸ. ਸੀ. ਮੋਰਚਾ ਪ੍ਰਧਾਨ, ਅਰਸ਼ਦੀਪ ਸਿੰਘ ਆਈ. ਟੀ. ਕਨਵੀਨਰ, ਪ੍ਰਦੀਪ ਸਿੰਘ ਸੋਸ਼ਲ ਮੀਡੀਆ ਕਨਵੀਨਰ, ਵਿਪਨ ਰਾਜਦੀਪ ਸਿੰਘ ਮੀਡੀਆ ਕਨਵੀਨਰ, ਲਵਪ੍ਰੀਤ ਸਿੰਘ, ਕਮਲ ਸੁਨੇਹਾ ਕਨਵੀਨਰ, ਕਿਰਨਜੀਤ ਸਿੰਘ ਪ੍ਰਚਾਰ ਕਨਵੀਨਰ, ਹਰਭਜਨ ਸਿੰਘ, ਦਿਲਬਾਗ ਸਿੰਘ, ਗੁਰਧਿਆਨ ਸਿੰਘ, ਸੁਖਵਿੰਦਰ ਸਿੰਘ ਸਾਰੇ ਕਾਰਜਕਰਨੀ ਮੈਂਬਰ ਨਿਯੁਕਤ ਕੀਤੇ ਗਏ ਹਨ | ਕੇਵਲ ਸਿੰਘ ਨੇ ਦੱਸਿਆ ਕਿ ਕੁਝ ਰਹਿੰਦੇ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੂਚੀ ਵਿਚ ਹਰ ਵਰਗ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ | ਸਰਕਲ ਕਮੇਟੀ ਤੋਂ ਬਾਅਦ ਮੋਰਚਿਆਂ ਦੇ ਅਹੁਦੇਦਾਰ ਅਤੇ ਬੂਥ ਵਾਈਜ਼ ਕਮੇਟੀਆਂ ਵੀ ਜਲਦ ਹੀ ਗਠਨ ਕੀਤੀਆਂ ਜਾਣਗੀਆਂ |
ਪਿਛਲੀ ਖ਼ਬਰ ਬੁਤਾਲਾ ਵਿਖੇ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਅੱਜ ਅਗਲੀ ਖ਼ਬਰ ਰਈਆ ਵਿਖੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।