ਚੇਤਨਪੁਰਾ, 20 ਨਵੰਬਰ (ਸ਼ਰਨਜੀਤ ਸਿੰਘ ਗਿੱਲ)- ਮਲਟੀਪਰਪਜ਼ ਹੈਲਥ ਵਰਕਰ (ਇਸਤਰੀ) ਐੱਨ. ਆਰ. ਐੱਚ. ਐੱਮ. ਅਤੇ ਰੈਗੂਲਰ ਯੂਨੀਅਨ ਦਾ ਵਫ਼ਦ ਸਿਵਲ ਸਰਜਨ ਅੰਮਿ੍ਤਸਰ ਡਾ. ਭਾਰਤੀ ਧਵਨ ਨੂੰ ਮਿਲਿਆ | ਇਸ ਮੌਕੇ ਵਫ਼ਦ ਵਲੋਂ ਸਿਵਲ ਸਰਜਨ ਅੰਮਿ੍ਤਸਰ ਨੂੰ ਮਿਲ ਕੇ ਬੱਚਿਆਂ ਦੇ ਟੀਕਾਕਰਨ ਸੰਬੰਧੀ ਆ ਰਹੀ ਮੁਸ਼ਕਿਲ ਸੰਬੰਧੀ ਜਾਣੰੂ ਕਰਵਾਇਆ ਗਿਆ | ਵਫਦ ਵਲੋਂ ਸਿਵਲ ਸਰਜਨ ਨੂੰ ਦਿੱਤੇ ਗਏ ਮੰਗ ਪੱਤਰ 'ਚ ਦੱਸਿਆ ਗਿਆ ਕਿ ਆਸ਼ਾ ਵਰਕਰਾਂ ਵਲੋਂ ਵੈਕਸੀਨ ਲਿਆਉਣ ਤੋਂ ਇਨਕਾਰ ਕਰਨ ਉਪਰੰਤ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਟੀਕਾਕਰਨ ਲਈ ਵੈਕਸੀਨ ਦਾ ਸਿਹਤ ਕੇਂਦਰਾਂ ਤੱਕ ਪੂਰੇ ਕੋਲਡ ਚੇਨ ਮੇਨਟੇਨ ਕਰਕੇ ਪਹੁੰਚਾਣ ਲਈ ਕੋਈ ਢੁਕਵਾਂ ਹੱਲ ਕੱਢਿਆ ਜਾਵੇ | ਇਸ ਤੋਂ ਇਲਾਵਾ ਸੀ. ਐੱਚ. ਓ. ਵਲੋਂ ਮਿਲਣ ਵਾਲੇ ਇਨਸੈਂਟਿਵ ਅੰਮਿ੍ਤਸਰ ਜ਼ਿਲ੍ਹੇ ਵਿਚ ਨਾ ਮਿਲਣ ਕਰਕੇ ਵੀ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਡਾ. ਭਾਰਤੀ ਧਵਨ ਨੇ ਡੀ. ਐੱਚ. ਐੱਸ. ਲੈਟਰ ਮਾਰਕ ਕੀਤੀ ਅਤੇ ਵਫਦ ਦੀਆਂ ਮੰਗਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਗੁਰਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ 986 ਯੂਨੀਅਨ, ਬਲਜਿੰਦਰਜੀਤ ਕੌਰ ਰਮਦਾਸ, ਜਸਵਿੰਦਰ ਕੌਰ ਵੇਰਕਾ, ਦਲਜੀਤ ਕੌਰ ਮਾਨਾਂਵਾਲਾ, ਮਲਕੀਅਤ ਕੌਰ, ਹਰਦੀਸ਼ ਕੌਰ, ਰੁਪਿੰਦਰ ਕੌਰ, ਕਿਰਨਦੀਪ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ, ਸੁਖਜਿੰਦਰ ਕੌਰ, ਰਜਨੀ ਸ਼ਰਮਾ ਆਦਿ ਹਾਜ਼ਰ ਸਨ |