29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਅਜਨਾਲਾ ਵਿਖੇ ਤਿੰਨ ਦਰਜਨ ਪਰਿਵਾਰ ਭਾਜਪਾ 'ਚ ਹੋਏ ਸ਼ਾਮਿਲ

ਅਜੀਤ ਡੈਸਕ 08-11-2025
ਅਜਨਾਲਾ, 7 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੀ ਵਾਰਡ ਨੰਬਰ-4 ਅੰਦਰ ਭਾਜਪਾ ਨੂੰ ਉਸ ਵੇਲੇ ਵੱਡਾ ਸਿਆਸੀ ਬਲ ਮਿਲਿਆ ਜਦੋਂ ਭਾਜਪਾ ਓ. ਬੀ. ਸੀ. ਮੋਰਚਾ ਦੇ ਸੂਬਾ, ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਇਕ ਦੇ ਪ੍ਰਧਾਨ ਅਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਨੌਜਵਾਨ ਆਗੂ ਪਿ੍ੰਸ ਨਈਅਰ ਸਮੇਤ ਤਿੰਨ ਦਰਜਨ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਪਿ੍ੰਸ ਨਈਅਰ, ਰਮੇਸ਼ ਮੇਸ਼ੀ, ਅਮਰੀਕ ਮਸੀਹ, ਅਮਿਤ, ਕੇਵਲ ਸਿੰਘ, ਅਜੀਤ ਮਸੀਹ, ਹਿੰਮਤ, ਬੰਟੀ, ਰਾਜੂ ਮਿਸਤਰੀ, ਪ੍ਰੇਮ ਕੁਮਾਰ, ਟੋਨੀ, ਸੰਜੀਵ, ਰਾਜੂ, ਅਕਾਸ਼, ਰਾਜਾ, ਸਾਹਿਲ, ਅਬੀ, ਬੇਵੀ, ਸੋਨੂ, ਰਾਜੂ, ਸਰਬਜੀਤ ਸਿੰਘ, ਸਾਬਾ, ਪੂਜਾ, ਸੰਧਿਆ, ਸੁਨੀਤਾ, ਬੇਬੀ, ਕੋਮਲ, ਬੀਬੀ ਗੁਰੋ, ਪ੍ਰੇਮ ਮਸੀਹ, ਲਖਵਿੰਦਰ ਸਿੰਘ ਅਤੇ ਬੀਬੀ ਨਿੰਮੋ ਸਮੇਤ ਹੋਰਨਾਂ ਨੂੰ ਪਾਰਟੀ ਚਿੰਨ੍ਹ ਵਾਲੇ ਮਫਲਰ ਭੇਟ ਕਰਕੇ ਸਨਮਾਨਿਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਹਰ ਦੁੱਖ ਸੁੱਖ ਵਿੱਚ ਭਾਈਵਾਲ ਹੋਣਗੇ | ਇਸ ਮੌਕੇ ਡਾ. ਅਵਤਾਰ ਕੌਰ ਅਜਨਾਲਾ, ਸ਼ਹਿਰੀ ਪ੍ਰਧਾਨ ਮਾਸਟਰ ਵਾਸੁਦੇਵ ਸ਼ਰਮਾ, ਸਾਬਕਾ ਚੇਅਰਮੈਨ ਚੌਧਰੀ ਅਸ਼ੋਕ ਮੰਨਣ, ਧਰਮਿੰਦਰ ਸਿੰਘ ਪਿ੍ੰਸ, ਦੀਪੂ ਅਰੋੜਾ, ਨਿਆਮਤ ਮਸੀਹ, ਸੌਰਵ ਸਰੀਨ, ਨੰਬਰਦਾਰ ਬਖਸ਼ੀਸ਼ ਸਿੰਘ, ਬੀਬੀ ਕੁਲਬੀਰ ਕੌਰ ਅਜਨਾਲਾ, ਹਤਿੰਦਰ ਕੁਮਾਰ ਬੱਬਰ, ਸ਼ਮਸ਼ੇਰ ਸਿੰਘ ਸ਼ੇਰਾ, ਬੀਬੀ ਸੀਮਾ ਅਜਨਾਲਾ, ਮੰਗਤ ਮਸੀਹ, ਬੀਬੀ ਪਰਮਜੀਤ ਕੌਰ ਤੇ ਅਮਰਬੀਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ 'ਚ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਆਨੰਦ ਕਾਲਜ ਜੇਠੂਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।