19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸੇਂਟ ਫਰਾਂਸਿਸ ਸਕੂਲ ਜੰਡਿਆਲਾ ਗੁਰੂ ਨੇ ਦੋ ਦਿਨਾ ਖੇਡ ਮੁਕਾਬਲੇ ਕਰਵਾਏ

ਅਜੀਤ ਡੈਸਕ 07-11-2025
ਜੰਡਿਆਲਾ ਗੁਰੂ, 6 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਸੇਂਟ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਲੋਂ ਦੋ ਦਿਨਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਡਾਇਰੈਕਟਰ ਫਾਦਰ ਪਾਲ ਰੌਏ ਦੇ ਪੁੱਜਣ 'ਤੇ ਸਕੂਲ ਦੀ ਪਿ੍ੰਸੀਪਲ ਸਿਸਟਰ ਰਿੰਸੀ ਅਤੇ ਫਾਦਰ ਥਾਮਸ ਨੇ ਨਿੱਘਾ ਸਵਾਗਤ ਕੀਤਾ | ਇਨ੍ਹਾਂ ਦੋ ਦਿਨਾਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਡਾਇਰੈਕਟਰ ਫਾਦਰ ਪਾਲ ਰੌਏ ਨੇ ਮਸ਼ਾਲ ਜਲਾ ਕੇ ਕੀਤੀ | ਇਸ ਦੋ ਦਿਨਾਂ ਖੇਡ ਮੁਕਾਬਲੇ 'ਚ ਸੇਂਟ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚੋਂ ਸੀਨੀਅਰ ਗਰੁੱਪ ਦੇ ਲੜਕੀਆਂ ਦੇ ਮੁਕਾਬਲੇ ਵਿਚ ਦਮਨਪ੍ਰੀਤ ਕੌਰ ਹੈਮਰ ਥਰੋ 'ਚੋਂ ਪਹਿਲਾ ਸਥਾਨ, 400 ਮੀਟਰ ਦੌੜ 'ਚੋਂ ਪਹਿਲਾ ਸਥਾਨ, ਸ਼ਾਰਟ ਪੁੱਟ 'ਚੋਂ ਪਹਿਲਾ ਸਥਾਨ, ਜੈਵਲਿਨ ਥਰੋ ਜੋ ਪਹਿਲਾ ਸਥਾਨ ਪ੍ਰਾਪਤ ਕਰਕੇ ਬੈਸਟ ਅਥਲੀਟ ਚੁਣੀ ਗਈ | ਸੀਨੀਅਰ ਗਰੁੱਪ ਲੜਕਿਆਂ ਦੇ ਮੁਕਾਬਲੇ 'ਚ ਰਾਜਵੀਰ ਸਿੰਘ 1500 ਮੀਟਰ ਦੌੜ 'ਚੋਂ ਪਹਿਲਾ ਸਥਾਨ, 800 ਮੀਟਰ ਦੌੜ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਬੈਸਟ ਅਥਲੀਟ ਚੁਣਿਆ ਗਿਆ | ਜੂਨੀਅਰ ਗਰੁੱਪ ਦੇ ਲੜਕੀਆਂ ਦੇ ਮੁਕਾਬਲੇ 'ਚੋਂ ਤਨਵੀਰ ਕੌਰ ਸ਼ਾਰਟ ਪੁੱਟ 'ਚੋਂ ਪਹਿਲਾ ਸਥਾਨ, ਜੈਵਲਿਨ ਥਰੋ 'ਚੋਂ ਪਹਿਲਾ ਸਥਾਨ, 200 ਮੀਟਰ ਦੌੜ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਬੈਸਟ ਅਥਲੀਟ ਚੁਣੀ ਗਈ | ਇਸੇ ਤਰ੍ਹਾਂ ਹੀ ਜੂਨੀਅਰ ਗਰੁੱਪ ਦੇ ਲੜਕਿਆਂ ਦੇ ਮੁਕਾਬਲੇ 'ਚੋਂ ਆਲਮ ਜੀਤ ਸਿੰਘ 200 ਮੀਟਰ ਦੌੜ 'ਚੋਂ ਪਹਿਲਾ ਸਥਾਨ, 100 ਮੀਟਰ 'ਚੋਂ ਪਹਿਲਾ ਸਥਾਨ, 800 ਮੀਟਰ ਦੌੜ 'ਚੋਂ ਤੀਸਰਾ ਸਥਾਨ ਹਾਸਿਲ ਕਰਕੇ ਬੈਸਟ ਅਥਲੀਟ ਚੁਣਿਆ ਗਿਆ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਡਾਇਰੈਕਟਰ ਫਾਦਰ ਪਾਲ ਰੌਏ, ਪਿ੍ੰਸੀਪਲ ਸਿਸਟਰ ਰਿੰਸੀ, ਫਾਦਰ ਥਾਮਸ ਨੇ ਕੀਤੀ |
ਪਿਛਲੀ ਖ਼ਬਰ ਤਰਸਿੱਕਾ 'ਚ ਪ੍ਰਕਾਸ਼ ਪੁਰਬ ਮੌਕੇ ਕੀਰਤਨ ਦਰਬਾਰ ਸਜਾਇਆ ਅਗਲੀ ਖ਼ਬਰ ਗੁਰਦੁਆਰਾ ਮਾਈਆਂ ਮਜੀਠਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।