03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕਤਲ ਕੀਤੇ ਐੱਨ.ਆਰ.ਆਈ. ਨੌਜਵਾਨ ਦੇ ਘਰ ਪੁੱਜੇ ਸੋਨੀਆ ਮਾਨ <br/>

ਅਜੀਤ ਡੈਸਕ 06-11-2025

ਹਰਸਾ ਛੀਨਾ, 5 ਨਵੰਬਰ (ਕੜਿਆਲ)- ਬੀਤੇ ਦਿਨੀ ਮਾਮੂਲੀ ਰੰਜਿਸ਼ ਦੇ ਚਲਦਿਆਂ ਗੋਲੀਆਂ ਮਾਰ ਕੇ ਕਤਲ ਕੀਤੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਧਾਰੀਵਾਲ ਦੇ ਨੌਜਵਾਨ ਦੇ ਘਰ ਵਿਖੇ ਪੁੱਜ ਕੇ ਹਲਕਾ ਇੰਚਾਰਜ ਅਤੇ ਕੋਆਰਡੀਨੇੇਟਰ ਨਸ਼ਾ ਮੁਕਤੀ ਮੋਰਚਾ ਮਾਝਾ ਜ਼ੋਨ ਮੈਡਮ ਸੋਨੀਆ ਮਾਨ ਵਲੋਂ ਪਰਿਵਾਰਕ ਮੈਂਬਰਾਂ ਨਾਲ ਡੂੰਘੇ ਦੁਖ ਦਾ ਇਜ਼ਹਾਰ ਕੀਤਾ ਗਿਆ | ਮਿ੍ਤਕ ਮਲਕੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਅਤੇ ਚਾਚਾ ਗੁਰਮੀਤ ਸਿੰਘ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਨੌਜਵਾਨ ਦੀ ਦੁਖਦਾਈ ਮੌਤ 'ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਸੋਨੀਆ ਮਾਨ ਨੇ ਪਰਿਵਾਰ ਨੂੰ ਪੂਰਾ ਇਨਸਾਫ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਮਿ੍ਤਕ ਮਲਕੀਤ ਸਿੰਘ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਦਿਵਾਈ ਜਾਵੇਗੀ ਤਾਂ ਜੋ ਭਵਿੱਖ ਵਿਚ ਕੋਈ ਵੀ ਅਜਿਹੀ ਘਿਣਾਉਣੀ ਘਟਨਾ ਨੂੰ ਅੰਜਾਮ ਨਾ ਦੇ ਸਕੇ | ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਰਾਜਾਸਾਂਸੀ ਹਲਕੇ ਦਾ ਆਮ ਆਦਮੀ ਪਾਰਟੀ ਦਾ ਹਰੇਕ ਵਰਕਰ ਅਤੇ ਅਹੁਦੇਦਾਰ ਮਿ੍ਤਕ ਮਲਕੀਤ ਸਿੰਘ ਦੇ ਪਰਿਵਾਰ ਨਾਲ ਡਟ ਕੇ ਖੜਾ ਹੈ | ਇਸ ਸਮੇਂ ਉਨ੍ਹਾਂ ਨਾਲ ਸੁਖਦੀਪ ਸਿੰਘ ਛੀਨਾ ਯੂਥ ਪ੍ਰਧਾਨ, ਹਲਕਾ ਮੀਡੀਆ ਕੋਆਰਡੀਨੇਟਰ ਸ਼ਿਵ ਕੁਮਾਰ, ਰੇਸ਼ਮ ਸਿੰਘ ਅਦਲੀਵਾਲ, ਸਤਨਾਮ ਸਿੰਘ ਵੜੈਚ, ਅਮਿਤੋਜ ਸਿੰਘ, ਲਵਦੀਪ ਸਿੰਘ, ਸਰਪੰਚ ਹਰਮਨਦੀਪ ਸਿੰਘ ਜੱਗਾ ਸ਼ਾਹ, ਸਰਪੰਚ ਹਰਮੀਤ ਸਿੰਘ ਔਲਖ ਸਲੇਮਪੁਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਰੂਪ-ਰੇਖਾ ਐਲਾਨੀ <br/>... ਅਗਲੀ ਖ਼ਬਰ ਰਮਦਾਸ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।