29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੁਲਿਸ ਚੌਕੀ ਕੱਕੜ ਤੇ ਬੀ. ਐੱਸ. ਐੱਫ. ਵਲੋਂ ਮਿੰਨੀ ਡਰੋਨ ਤੇ ਹੈਰੋਇਨ ਬਰਾਮਦ

ਅਜੀਤ ਡੈਸਕ 03-11-2025
ਚੋਗਾਵਾਂ, 2 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਅੱਜ ਸਰਹੱਦੀ ਪਿੰਡ ਧਾਰੀਵਾਲ ਵਿਖੇ ਬੀ. ਐੱਸ. ਐੱਫ. ਅਤੇ ਕੱਕੜ ਚੌਂਕੀ ਦੇ ਇੰਚਾਰਜ ਅਮੋਲਕ ਸਿੰਘ ਤੇ ਪੁਲਿਸ ਪਾਰਟੀ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਮਿਨੀ ਡਰੋਨ ਤੇ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਕੱਕੜ ਦੇ ਮੁਖੀ ਅਮੋਲਕ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਬੀ. ਐੱਸ. ਐੱਫ. ਅਤੇ ਪੁਲਿਸ ਚੌਂਕੀ ਕੱਕੜ ਵਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ | ਜਿਸ ਦੌਰਾਨ ਖੇਤਾਂ ਵਿਚੋਂ ਇਕ ਮਿੰਨੀ ਡਰੋਨ ਤੇ ਨਾਲ 590 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ | ਇਸ ਸੰਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਏਅਰ ਕਰਾਫਟ ਅਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕਦਮਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਫੱਤੂਭੀਲਾ ਵਿਖੇ ਮਹਾਨ ਸ਼ਖ਼ਸੀਅਤਾਂ ਦੀ ਯਾਦ ਨੂੰ ਸਮਰਪਿਤ ਪੇਂਡੂ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਆੜ੍ਹਤੀਆਂ ਵਲੋਂ ਕੰਨਾਂ 'ਚ ਕੀਤੀ ਜਾ ਰਹੀ ਝੋਨੇ ਦੀ ਬੋਲੀ ਤੋਂ ਕਿਸਾਨ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।