06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਵੱਛਤਾ ਸਰਵੇਖਣ ਅਤੇ ਓ. ਡੀ. ਐੱਫ. ਦੇ ਨਤੀਜਿਆਂ ਵਿਚੋਂ ਨਗਰ ਪੰਚਾਇਤ ਰਈਆ ਮੋਹਰੀ <br/>

ਅਜੀਤ ਡੈਸਕ 20-07-2025
ਰਈਆ, 19 ਜੁਲਾਈ (ਸ਼ਰਨਬੀਰ ਸਿੰਘ ਕੰਗ)-ਸਵੱਛਤਾ ਸਰਵੇਖਣ 2024-25 ਦੇ ਨਤੀਜਿਆਂ ਵਿਚ ਇਸ ਵਾਰ ਅੰਮਿ੍ਤਸਰ ਜ਼ਿਲ੍ਹੇ ਦੀ ਨਗਰ ਪੰਚਾਇਤ ਰਈਆ ਸੂਬੇ ਵਿਚੋਂ 27ਵਾਂ ਅਤੇ ਨੈਸ਼ਨਲ ਰੈਂਕਿੰਗ ਵਿਚੋਂ 470ਵਾਂ ਪ੍ਰਾਪਤ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੈਨੀਟੇਸ਼ਨ ਇੰਚਾਰਜ ਰਈਆ ਬੱਚਿਤਰ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਰਈਆ ਨੇ ਇਸ ਵਾਰ 21 ਤੋਂ ਵੱਧ ਰੈਂਕਿੰਗ ਦੀ ਛਲਾਂਗ ਲਗਾ ਕੇ ਸੂਬੇ ਵਿਚੋਂ 27ਵੇਂ ਸਥਾਨ 'ਤੇ ਆਉਣ ਨਾਲ ਸੰਬੰਧਿਤ ਸਮੂਹ ਅਧਿਕਾਰੀਆਂ, ਕਰਮਚਾਰੀਆਂ ਨੂੰ ਜਿੱਥੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਮਿਹਨਤ ਸਦਕਾ ਇਹ ਮੁਕਾਮ ਮਿਲਣ ਦੀ ਖ਼ੁਸ਼ੀ ਹੈ ਉੱਥੇ ਹੀ ਅੱਗੇ ਵਾਸਤੇ ਹੋਰ ਮਿਹਨਤ ਕਰਕੇ ਰੈਂਕਿੰਗ ਨੂੰ ਹੋਰ ਬਿਹਤਰ ਕਰਨ ਦਾ ਜਨੂੰਨ ਵੀ ਹੈ | ਇਸ ਮੌਕੇ ਕਾਰਜ ਸਾਧਕ ਅਫਸਰ ਰਈਆ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਰੋਬਨ ਮਾਨ ਨੇ ਸਾਰੇ ਹੀ ਅਧਿਕਾਰੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਨਗਰ ਪੰਚਾਇਤ ਰਈਆ ਸੂਬੇ ਵਿਚੋਂ 27ਵੇਂ ਸਥਾਨ 'ਤੇ ਆਈ ਹੈ | ਇਸ ਮੌਕੇ ਸੈਨੇਟਰੀ ਇੰਸਪੈਕਟਰ ਸੰਦੀਪ ਸਿੰਘ ਭਲਾਈਪੁਰ, ਸੁਖਬੀਰ ਸਿੰਘ ਜਨਰਲ ਇੰਸਪੈਕਟਰ, ਬਲਵਿੰਦਰ ਸਿੰਘ ਬਿੱਲਾ, ਜਤਿੰਦਰ ਸਿੰਘ, ਮਨਦੀਪ ਸਿੰਘ, ਦਰਸ਼ਨ ਕੁਮਾਰ ਕੁਲਵਿੰਦਰ ਕੌਰ, ਰਜੀਵ ਸ਼ਰਮਾ, ਧਰਮਿੰਦਰ ਸਿੰਘ ਟਪਿਆਲਾ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਗੁਰਦੇਵ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਨੇ ਸੰਗਤਾਂ ਨੂੰ ਬੂਟੇ ਵੰਡੇ <br/> ਅਗਲੀ ਖ਼ਬਰ ਸਕੂਲ ਮਝਵਿੰਡ-ਗੋਪਾਲਪੁਰਾ ਵਿਖੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।