06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਡਾਂ 'ਚ ਮੈਡੀਕਲ ਨਸ਼ੇ ਸਮੇਤ ਧੜੱਲੇ ਨਾਲ ਵਿਕ ਰਹੀ ਹੈ ਸਮੈਕ <br/>

ਅਜੀਤ ਡੈਸਕ 20-07-2025
ਜੈਂਤੀਪੁਰ, 19 ਜੁਲਾਈ (ਭੁਪਿੰਦਰ ਸਿੰਘ ਗਿੱਲ)-ਪੁਲਿਸ ਚੌਕੀ ਜੈਂਤੀਪੁਰ ਦੇ ਅਧੀਨ ਪੈਂਦੇ ਕਈ ਪਿੰਡਾਂ 'ਚ ਸਮੈਕ ਦੇ ਨਾਲ ਨਾਲ ਮੈਡੀਕਲ ਸਟੋਰਾਂ 'ਤੇ ਨਸ਼ੇ ਦੀ ਵਿਕਰੀ ਜ਼ੋਰਾਂ 'ਤੇ ਚਲ ਰਹੀ ਹੈ | ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੇ ਵੱਡੇ ਨਸ਼ਾ ਸਮੱਗਲਰਾਂ ਨੂੰ ਪੁਲਿਸ ਨੇ ਜੇਲ੍ਹਾਂ ਵਿਚ ਭੇਜ ਦਿੱਤਾ ਹੈ, ਪਰ ਕੁਝ ਲੋਕ ਕਈ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ | ਉਹ ਪਿੰਡ ਵਿਚ ਨਸ਼ੇ ਦਾ ਕਾਰੋਬਾਰ ਬਿਨਾਂ ਕਿਸੇ ਡਰ ਨਾਲ ਕਰ ਰਹੇ ਹਨ | ਜਿਸ ਨਾਲ ਕਈ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ, ਕੁਝ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਜਦ ਕਿਸੇ ਪਿੰਡ ਵਿਚ ਨੌਜਵਾਨ ਦੀ ਨਸ਼ੇ ਨਾਲ ਮੌਤ ਹੁੰਦੀ ਹੈ ਤਾਂ ਕਾਰਵਾਈ ਕਰਨ ਦੀ ਬਜਾਏ ਮਿ੍ਤਕ ਨੌਜਵਾਨ ਦੇ ਪਰਿਵਾਰ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਸਾਡਾ ਤਾਂ ਇਕ ਰੁਪਏ ਦਾ ਕਾਗਜ਼ ਲੱਗਣਾ ਹੈ ਕਾਰਵਾਈ 'ਤੇ ਤੁਸੀਂ ਫਿਰ ਕਚਹਿਰੀਆਂ ਵਿਚ ਤੁਰੇ ਫਿਰੋਗੇ ਤਾਂ ਗ਼ਰੀਬ ਲੋਕ ਡਰ ਜਾਂਦੇ ਹਨ ਤੇ ਪੁਲਿਸ ਆਪਣੀ ਜਾਨ ਬਚਾ ਲੈਂਦੀ ਹੈ | ਨਸ਼ੇ ਨਾਲ ਮਰਨ ਵਾਲੇ ਨੌਜਵਾਨ ਕਿਸੇ ਖਾਤੇ ਜੋਗੇ ਨਹੀਂ ਰਹਿੰਦੇ | ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੈਂਤੀਪੁਰ ਦੇ ਆਸ ਪਾਸ ਦੇ ਪਿੰਡਾਂ ਵਿਚ ਸ਼ਰੇਆਮ ਵਿਕ ਰਿਹੇ ਨਸ਼ੇ 'ਤੇ ਕਾਬੂ ਪਾਇਆ ਜਾਵੇ |

ਪਿਛਲੀ ਖ਼ਬਰ ਸੱਚਰ ਵਲੋਂ ਮਜੀਠਾ 'ਚ ਕੀਤੀ ਜਾ ਰਹੀ ਮਿਹਨਤ ਸਦਕਾ ਕਾਂਗਰਸ ਹੋਈ ਮਜ਼ਬੂਤ- ਨਵਦੀਪ ਸੋਨਾ <br/> ਅਗਲੀ ਖ਼ਬਰ ਮਜੀਠਾ-ਅੰਮਿ੍ਤਸਰ ਮੁੱਖ ਸੜਕ 'ਤੇ ਗ਼ੈਰ ਕਾਨੂੰਨੀ ਉਸਾਰੀਆਂ ਤੇ ਨਾਜਾਇਜ਼ ਕਬਜ਼ਿਆਂ ਕਾਰਨ ਪੈ ਰਿਹਾ ਆਵਾਜਾਈ 'ਚ ਵਿਘਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।