25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

2027 ਵਿਚ ਕਾਂਗਰਸ 92 ਸੀਟਾਂ ਨਾਲ ਕਰੇਗੀ ਸ਼ਾਨਦਾਰ ਵਾਪਸੀ-ਜਸਬੀਰ ਸਿੰਘ ਡਿੰਪਾ

ਅਜੀਤ ਡੈਸਕ 17-07-2025
ਬਾਬਾ ਬਕਾਲਾ ਸਾਹਿਬ, 16 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਵਿਚ ਹਰ ਪਾਸੇ ਡਰ-ਭੈਅ ਅਤੇ ਗੁੰਡਾਗਰਦੀ ਦਾ ਰਾਜ ਹੈ, ਨਸ਼ਿਆਂ, ਲੁੱਟਾਂ ਖੋਹਾਂ, ਭਿ੍ਸ਼ਟਾਚਾਰ, ਕਤਲੋਗਾਰਤ ਦਾ ਬੋਲਬਾਲਾ ਹੈ ਅਤੇ ਦਿਨ ਦਿਹਾੜੇ ਲੋਕਾਂ ਦਾ ਗੋਲੀਆਂ ਮਾਰਕੇ ਕਤਲ ਕੀਤਾ ਜਾ ਰਿਹਾ ਹੈ | ਗੈਂਗਸਟਰ ਲੋਕਾਂ ਪਾਸੋਂ ਫਿਰੌਤੀਆਂ ਮੰਗ ਰਹੇ ਹਨ, ਪਰ ਭਗਵੰਤ ਮਾਨ ਸਰਕਾਰ 'ਭੰਡਾਂ' ਵਾਲਾ ਕਿਰਦਾਰ ਨਿਭਾਅ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਂਟ ਸ: ਜਸਬੀਰ ਸਿੰਘ ਗਿੱਲ ਡਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਅੱਜ ਹਰ ਮੁੱਦੇ 'ਤੇ ਫੇਲ੍ਹ ਹੋ ਚੁੱਕੀ ਹੈ ਅਤੇ ਨਿੱਤ ਵਾਅਦਿਆਂ ਤੋਂ ਮੁਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ ਅਤੇ ਸੂਬੇ ਦੇੇ ਲੋਕਾਂ ਨੂੰ 31 ਮਈ ਤੱਕ ਨਸ਼ਾ ਮੁਕਤ ਕਰਨ ਦੇ ਵਾਅਦੇ ਤੋਂ ਭੱਜੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਹੁਣ ਆਪ ਦਾ ਭੋਗ ਪੈਣਾ ਵਾਲਾ ਹੈ ਅਤੇ 2027 ਦੀਆਂ ਚੋਣਾਂ ਵਿਚ ਕਾਂਗਰਸ 92 ਸੀਟਾਂ 'ਤੇ ਜਿੱਤ ਪ੍ਰਾਪਤ ਕਰਕੇ ਸ਼ਾਨਦਾਰ ਵਾਪਸੀ ਕਰੇਗੀ | ਇਸ ਮੌਕੇ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਯੁੱਧਵੀਰ ਸਿੰਘ ਸਰਲੀ, ਹਰਪਾਲ ਸਿੰਘ ਜਲਾਲਾਂਬਾਦ, ਸਰਪੰਚ ਅਰਜਨਬੀਰ ਸਿੰਘ ਸਰਾਂ ਬਲਾਕ ਪ੍ਰਧਾਨ, ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂ ਚੱਕ, ਸਰਪੰਚ ਹਰਜਿੰਦਰ ਸਿੰਘ ਰਾਮਪੁਰ, ਸਰਪੰਚ ਜਸਪਾਲ ਸਿੰਘ ਟੋਨੀ ਦਨਿਆਲ, ਲਾਡੀ ਸੱਤੋਵਾਲ, ਅਮਰੀਕ ਸਿੰਘ ਕਰਤਾਪੁਰ, ਤੇਜਿੰਦਰ ਸਿੰਘ ਪੱਪੀ ਵਡਾਲਾ ਕਲਾਂ (ਸਾਰੇ ਸਾ: ਸਰਪੰਚ), ਸਾਹਿਬ ਸਿੰਘ ਛੱਜਲਵੱਡੀ, ਪਲਵਿੰਦਰ ਸਿੰਘ ਪੱਪਾ ਓ. ਐੱਸ. ਡੀ., ਸਾਹਿਬ ਸਿੰਘ ਝਾੜੂ ਨੰਗਲ, ਚਿੱਟਾ ਸੇਰੋਂ, ਹਰਪਾਲ ਸਿੰਘ ਫਾਜ਼ਲਪੁਰ, ਬਲਕਾਰ ਸਿੰਘ ਲੋਹਗੜ੍ਹ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ -ਔਜੀ ਹੱਬ ਲਗਾ ਰਿਹਾ ਹਜ਼ਾਰਾਂ ਵੀਜੇ- ਸਾਡਾ ਮਕਸਦ ਸਿਰਫ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ-ਕੰਗ, ਚੱਠਾ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੁਸਾਇਟੀ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਹੂਲਤਾਂ-ਬਾਬਾ ਸੋਢੀ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।