11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮੈਂ ਕੌਂਸਲਰ ਰਿਹਾਂ ਜਾਂ ਨਾ ਲੋਕਾਂ ਲਈ ਲੜਦਾ ਰਹਾਂਗਾ-ਪੰਮਾ

ਅਜੀਤ ਡੈਸਕ 27-12-2025
ਨੰਗਲ, 26 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-'ਮੈਂ ਕੌਂਸਲਰ ਰਿਹਾ ਜਾਂ ਨਾ ਲੋਕਾਂ ਦੇ ਹਿਤਾਂ ਲਈ ਲੜਦਾ ਰਹਾਂਗਾ ਕਿਉਂਕਿ ਲੋਕਤੰਤਰ 'ਚ ਅਹੁਦਿਆਂ ਤੋਂ ਮਹੱਤਵਪੂਰਨ ਲੋਕਾਂ ਦੀਆਂ ਦੁਆਵਾਂ ਹਨ' ਇਹ ਵਿਚਾਰ ਉੱਘੇ ਵਕੀਲ ਅਤੇ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਪੰਮਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਪ੍ਰਗਟ ਕੀਤੇ | ਵਾਰਡਬੰਦੀ ਬਾਰੋਂ ਕੋਈ ਸਿੱਧੀ ਟਿੱਪਣੀ ਕਰਨ ਤੋਂ ਬਚਦਿਆਂ ਐਡਵੋਕੇਟ ਪਰਮਜੀਤ ਨੇ ਕਿਹਾ ਕਿ ਮੇਰਾ ਕੰਮ ਲੋਕਾਂ ਨਾਲ ਖੜ੍ਹਨਾ ਹੈ ਤੇ ਇਹ ਜਾਰੀ ਰਹੇਗਾ | ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਸੱਚ ਦੇ ਰਾਹ 'ਤੇ ਤੁਰਦਾ ਰਹਾਂ | ਮੈਂ ਕਦੇ ਵੀ ਕੋਈ ਬੇਨਾਮੀ ਠੇਕਾ ਨਹੀਂ ਲਿਆ ਅਤੇ ਨਾ ਹੀ ਕਿਸੇ ਠੇਕੇਦਾਰ ਤੋਂ ਲਿਫ਼ਾਫ਼ਾ ਸਵੀਕਾਰ ਕੀਤਾ | ਠਾਹ ਸੋਟਾ ਟਿੱਪਣੀ ਕਾਰ ਕਾਰਨ ਮੇਰਾ ਕਾਫ਼ੀ ਰਾਜਸੀ ਨੁਕਸਾਨ ਵੀ ਹੋਇਆ ਪਰ ਜੰਗ ਇਸੇ ਸਪੀਡ ਨਾਲ ਜਾਰੀ ਰਹੇਗੀ |
ਪਿਛਲੀ ਖ਼ਬਰ ਕੇ. ਵੀ. ਕੇ. ਰੋਪੜ ਨੂੰ ਪੰਜਾਬ ਦਾ ਸਰਵਸ਼ਰੇਸ਼ਠ ਕਿ੍ਸ਼ੀ ਵਿਗਿਆਨ ਕੇਂਦਰ ਘੋਸ਼ਿਤ, ਜ਼ੋਨਲ/ਰਾਜ ਪੱਧਰੀ ਪੁਰਸਕਾਰ ਨਾਲ... ਅਗਲੀ ਖ਼ਬਰ ਵਾਰਡ ਨੰਬਰ 14 : ਲਖਵਿੰਦਰਾ ਇਨਕਲੇਵ 'ਚ ਲੰਬੇ ਸਮੇਂ ਤੋਂ ਲਟਕੇ ਸੜਕਾਂ ਦੇ ਕੰਮ ਮੁਕੰਮਲ ਹੋਣ ਦੇ ਨੇੜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।