12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਰਾਏਪੁਰ ਸਕੂਲ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੇ ਸੰਸਦ 'ਚ 'ਆਪਣੇ ਨੇਤਾ ਨੂੰ ਜਾਣੋ' ਰਾਸ਼ਟਰੀ ਪ੍ਰੋਗਰਾਮ 'ਚ ਭਾਗ ਲੈ ਕੇ ਰਚਿਆ ਇਤਿਹਾਸ

ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਾਲ ਸਕੂਲ ਰਾਏਪੁਰ ਦਾ ਵਿਦਿਆਰਥੀ ਸਹਿਜਪ੍ਰੀਤ ਸਿੰਘ ਤੇ ਆਪਣੇ ਅਧਿਆਪਕ ਨਾਲ ਸੰਸਦ ਭਵਨ 'ਚ | ਅਜੀਤ ਤਸਵੀਰ <br/> 27-12-2025
ਨੂਰਪੁਰ ਬੇਦੀ, 26 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਤੇ ਮਦਨ ਮੋਹਨ ਮਾਲਵੀਆ ਜੀ ਦੀ ਜਨਮ ਵਰ੍ਹੇਗੰਢ ਤੇ ਸੁਸ਼ਾਸਨ ਦਿਵਸ ਮੌਕੇ ਲੋਕ ਸਭਾ ਸਕੱਤਰਾਲੇ ਦੇ ਸੰਸਦੀ ਖੋਜ, ਜਾਣਕਾਰੀ, ਵਿਕਾਸ ਤੇ ਸਿੱਖਿਆ ਵਿਭਾਗ ਵਲੋਂ ਸੰਸਦ ਭਵਨ, ਨਵੀਂ ਦਿੱਲੀ ਵਿਚ 'ਆਪਣੇ ਨੇਤਾ ਨੂੰ ਜਾਣੋ' ਵਿਸ਼ੇ ਅਧੀਨ ਵਿਸ਼ੇਸ਼ ਰਾਸ਼ਟਰੀ ਪ੍ਰੋਗਰਾਮ ਕਰਵਾਇਆ | ਇਸ ਪ੍ਰਤਿਸ਼ਠਿਤ ਰਾਸ਼ਟਰੀ ਮੰਚ 'ਤੇ ਸਰਕਾਰੀ ਹਾਈ ਸਕੂਲ ਰਾਏਪੁਰ, ਜ਼ਿਲ੍ਹਾ ਰੂਪਨਗਰ ਦੇ ਹੋਣਹਾਰ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੇ ਭਾਗ ਲੈ ਕੇ ਨਾ ਸਿਰਫ਼ ਆਪਣੇ ਸਕੂਲ ਸਗੋਂ ਪੂਰੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ | ਪ੍ਰੋਗਰਾਮ ਦੌਰਾਨ ਸਹਿਜਪ੍ਰੀਤ ਸਿੰਘ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਾਲ ਸੰਸਦ 'ਚ ਅਗਲੀ ਕਤਾਰ ਵਿਚ ਬੈਠੇ ਨਜ਼ਰ ਆਏ | ਇਸ ਮੌਕੇ ਉਨ੍ਹਾਂ ਵਿਚਕਾਰ ਦੇਸ਼ ਦੀ ਸਿੱਖਿਆ ਪ੍ਰਣਾਲੀ, ਨੌਜਵਾਨਾਂ ਦੀ ਭੂਮਿਕਾ ਤੇ ਸਿੱਖਿਆ ਦੇ ਗੁਣਾਤਮਿਕ ਵਿਕਾਸ ਸੰਬੰਧੀ ਗੰਭੀਰ ਤੇ ਅਰਥਪੂਰਨ ਸੰਵਾਦ ਹੋਇਆ, ਜਿਸ ਨੇ ਵਿਦਿਆਰਥੀ ਨੂੰ ਨਵੀਂ ਸੋਚ ਤੇ ਪੇ੍ਰਰਨਾ ਦਿੱਤੀ | ਸਪੀਕਰ ਵਲੋਂ ਮਿਲਿਆ ਦਸਤਖ਼ਤ ਸਹਿਜਪ੍ਰੀਤ ਲਈ ਜੀਵਨ ਭਰ ਦੀ ਯਾਦਗਾਰ ਬਣ ਗਿਆ | ਇਸ ਇਤਿਹਾਸਕ ਪਲ ਦੇ ਗਵਾਹ ਸਹਿਜਪ੍ਰੀਤ ਸਿੰਘ ਦੇ ਗਾਈਡ ਅਧਿਆਪਕ ਤੇ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਸਾਇੰਸ ਅਧਿਆਪਕ ਜਗਜੀਤ ਸਿੰਘ ਵੀ ਬਣੇ, ਜੋ ਸੰਸਦ ਵਿਚ ਉਨ੍ਹਾਂ ਦੇ ਨਾਲ ਮੌਜੂਦ ਰਹੇ | ਇਹ ਦਿ੍ਸ਼ ਅਧਿਆਪਕ-ਵਿਦਿਆਰਥੀ ਦੇ ਮਜ਼ਬੂਤ ਰਿਸ਼ਤੇ ਅਤੇ ਸਰਕਾਰੀ ਸਕੂਲਾਂ 'ਚ ਮਿਲ ਰਹੀ ਗੁਣਵੱਤਾ ਪੂਰਨ ਸਿੱਖਿਆ ਦਾ ਜੀਵਤ ਪ੍ਰਮਾਣ ਬਣਿਆ | ਜ਼ਿਕਰਯੋਗ ਹੈ ਕਿ ਸਹਿਜਪ੍ਰੀਤ ਸਿੰਘ ਇਸ ਤੋਂ ਪਹਿਲਾਂ ਭੋਪਾਲ 'ਚ 52ਵੀਂ ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ਵਿਚ ਵੀ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੇ ਹਨ, ਜਿਥੇ ਉਨ੍ਹਾਂ ਦੀ ਪ੍ਰਤਿਭਾ ਨੂੰ ਦੇਸ਼ ਪੱਧਰ 'ਤੇ ਸਰਾਹਿਆ ਗਿਆ ਸੀ | ਦੇਸ਼ ਭਰ ਤੋਂ ਚੁਣੇ ਗਏ ਕੁਲ 36 ਵਿਦਿਆਰਥੀਆਂ 'ਚ ਉਸ ਦੀ ਸ਼ਮੂਲੀਅਤ ਪੰਜਾਬ ਲਈ ਮਾਣ ਦੀ ਗੱਲ ਹੈ | ਅਧਿਆਪਕ ਜਗਜੀਤ ਸਿੰਘ ਵਲੋਂ ਪੰਜਾਬ ਸਰਕਾਰ, ਸਿੱਖਿਆ ਵਿਭਾਗ ਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਨਸ਼ਿਆਂ ਖ਼ਿਲਾਫ਼ ਰੀਲ ਬਣਾਉਣ ਦੇ ਕਰਵਾਏ ਮੁਕਾਬਲੇ <br/> ਅਗਲੀ ਖ਼ਬਰ ਹਿਮ ਗੋਰਵ ਆਈ. ਟੀ. ਆਈ. ਸੰਤੋਖਗੜ੍ਹ ਵਿਖੇ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।