12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਅਣਪਛਾਤੇ ਸ਼ਿਕਾਰੀਆਂ ਨੇ ਸਾਂਬਰ ਮਾਰਿਆ

ਅਜੀਤ ਡੈਸਕ 27-12-2025
ਨੰਗਲ, 26 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅਣਪਛਾਤੇ ਸ਼ਿਕਾਰੀਆਂ ਵਲੋਂ ਬਾਰੂਦ ਦਾ ਗੋਲਾ ਵਰਤ ਕੇ ਇਕ ਸਾਂਭਰ ਨੂੰ ਮਾਰਿਆ ਗਿਆ ਹੈ | ਬਾਰੂਦ ਨਾਲ ਸਾਂਭਰ ਦੇ ਮੂੰਹ ਦਾ ਕੁੱਝ ਹਿੱਸਾ ਉੱਡ ਗਿਆ ਅਤੇ ਮਗਰੋਂ ਉਸ ਦੀ ਮੌਤ ਹੋ ਗਈ | ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੁਲਾਜ਼ਮ ਗਾਰਡ ਜਸਬੀਰ ਸਿੰਘ, ਅੰਮਿ੍ਤ ਲਾਲ ਸ਼ਰਮਾ ਤੇ ਪੰਜਾਬ ਸਿੰਘ ਨੇ ਮਿ੍ਤਕ ਸਾਂਭਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ | ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਦੱਸਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਜ਼ਖ਼ਮੀ ਸਾਂਭਰ ਨਵਾਂ ਨੰਗਲ ਹਸਪਤਾਲ ਲਾਗੇ ਕਿਸ ਪਾਸਿਓਾ ਆਇਆ ਹੈ | ਪਿਛਲੇ ਚਾਰ ਦਹਾਕਿਆਂ ਤੋਂ ਜੰਗਲੀ ਜੀਵਾਂ ਅਤੇ ਜੰਗਲਾਂ ਨੂੰ ਬਚਾਉਣ ਲਈ ਸਰਗਰਮ ਪ੍ਰਭਾਤ ਭੱਟੀ ਨੇ ਦੱਸਿਆ ਕਿ ਇਲਾਕੇ 'ਚ ਸਰਕਾਰੀ ਸਰਪ੍ਰਸਤੀ ਹੇਠ ਸ਼ਿਕਾਰ ਹੋ ਰਿਹਾ ਹੈ | ਬੜੇ ਹੀ ਦੁੱਖ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਖਿੱਤੇ 'ਚ ਸ਼ਿਕਾਰ, ਨਾਜਾਇਜ਼ ਕਬਜ਼ੇ ਅਤੇ ਨਾਜਾਇਜ਼ ਕਟਾਨ ਲਗਾਤਾਰ ਹੋ ਰਹੀ ਹੈ, ਪਰ ਵਿਭਾਗ ਸਟਾਫ਼ ਦੀ ਘਾਟ ਵੱਲ ਧਿਆਨ ਨਹੀਂ ਦੇ ਰਿਹਾ | ਨੰਗਲ 'ਚ ਗਿਣਤੀ ਦੇ ਕਰਮਚਾਰੀ ਹਨ ਤੇ ਪੈਟਰੋਲਿੰਗ ਲਈ ਕੋਈ ਵਾਹਨ ਵੀ ਨਹੀਂ ਹੈ |
ਪਿਛਲੀ ਖ਼ਬਰ ਬਲਾਕ ਨੂਰਪੁਰ ਬੇਦੀ ਦੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਦੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ... ਅਗਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਨਸ਼ਾ ਛੁਡਾਊ ਕੇਂਦਰ ਦੇ ਮਰੀਜ਼ਾਂ ਨੂੰ ਵੰਡੇ ਕੰਬਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।