08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨੂਰਪੁਰ ਬੇਦੀ ਵਿਖੇ ਆਪਣੀਆਂ ਹੱਕੀ ਮੰਗਾਂ ਸੰਬੰਧੀ ਕੁੱਕ ਬੀਬੀਆਂ ਦੀ ਮੀਟਿੰਗ <br/>

ਨੂਰਪੁਰ ਬੇਦੀ ਵਿਖੇ ਮੀਟਿੰਗ ਦੌਰਾਨ ਹਾਜ਼ਰ ਕੁੱਕ ਬੀਬੀਆਂ | ਤਸਵੀਰ : ਵਿੰਦਰਪਾਲ ਝਾਂਡੀਆਂ <br/> 26-12-2025
ਨੂਰਪੁਰ ਬੇਦੀ, 25 ਦਸੰਬਰ (ਵਿੰਦਰਪਾਲ ਝਾਂਡੀਆਂ)-ਨਿਗੂਣੇ ਜਿਹੇ ਮਾਣ ਭੱਤੇ 'ਤੇ ਕੰਮ ਕਰਦੀਆਂ ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਬਲਾਕ ਨੂਰਪੁਰ ਬੇਦੀ ਦੀ ਕੁੱਕ ਬੀਬੀਆਂ ਨੇ ਬਲਾਕ ਪ੍ਰਧਾਨ ਸਤਵਿੰਦਰ ਕੌਰ ਥਾਣਾ ਦੀ ਅਗਵਾਈ ਹੇਠ ਰੈਸਟ ਹਾਊਸ ਨੂਰਪੁਰ ਬੇਦੀ ਵਿਖੇ ਅਹਿਮ ਮੀਟਿੰਗ ਕੀਤੀ | ਮੀਟਿੰਗ ਦੌਰਾਨ ਆਪਣੀਆਂ ਹੱਕੀ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਸਮੂਹ ਮੁਲਾਜ਼ਮਾਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਲਗਾਤਾਰ ਭੱਜ ਰਹੀ ਹੈ | ਨਿਗੂਣੇ ਜਿਹੇ ਮਾਣ ਭੱਤੇ 'ਤੇ ਕੰਮ ਕਰਦੀਆਂ ਕੁੱਕ ਬੀਬੀਆਂ ਦੀ ਤਨਖ਼ਾਹ ਵਿਚ ਬਿਲਕੁਲ ਵੀ ਵਾਧਾ ਨਹੀਂ ਕੀਤਾ ਜਦਕਿ ਅੱਤ ਦੇ ਮਹਿੰਗਾਈ ਹੈ, ਨਾ ਕੋਈ ਵਰਦੀ ਭੱਤਾ, ਨਾ ਕੋਈ ਸਰਕਾਰੀ ਪੱਧਰ 'ਤੇ ਬੀਮਾ, ਨਾ ਕੋਈ ਸਰਵਿਸ ਰੂਲ ਬਣਾਏ ਗਏ ਹਨ | ਜਦੋਂ ਵੀ ਪੰਚਾਇਤ ਬਦਲਦੀ ਹੈ ਕੁੱਕ ਬੀਬੀਆਂ ਨੂੰ ਪ੍ਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ | ਇਸ ਲਈ ਕੁੱਕ ਬੀਬੀਆਂ ਨੂੰ ਰੱਖਣ ਦਾ ਕੰਮ ਸਿੱਖਿਆ ਵਿਭਾਗ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਮਲੇਸ਼ ਕੌਰ ਮੋਠਾਪੁਰ ਨੇ ਬੋਲਦਿਆਂ ਕਿਹਾ ਕਿ ਹਰ 25 ਬੱਚਿਆਂ ਪਿੱਛੇ ਇਕ ਕੁੱਕ ਬੀਬੀ ਨੂੰ ਰੱਖਿਆ ਜਾਵੇ ਜਦਕਿ ਹੁਣ 100 ਬੱਚਿਆਂ ਤੱਕ ਦੋ ਕੁੱਕ ਬੀਬੀਆਂ ਰੱਖੀਆਂ ਜਾਂਦੀਆਂ ਹਨ | ਖਾਣਾ ਬਣਾਉਣ ਤੋਂ ਪਹਿਲਾਂ ਸਾਰੇ ਬਰਤਨ ਸਾਫ਼ ਕਰਨੇ ਪੈਂਦੇ ਹਨ, ਉਪਰੰਤ ਫਿਰ ਖਾਣਾ ਤਿਆਰ ਕੀਤਾ ਜਾਂਦਾ ਹੈ | ਖਾਣਾ ਵਰਤਾਉਣ ਉਪਰੰਤ ਫਿਰ ਸਾਰੇ ਬਰਤਨ ਸਾਫ਼ ਕਰਨੇ ਪੈਂਦੇ ਹਨ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਦੋਂ ਕਿਸੇ ਕੁੱਕ ਬੀਬੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਥਾਂ 'ਤੇ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਹੀ ਰੱਖਿਆ ਜਾਣਾ ਚਾਹੀਦਾ ਹੈ | ਇਸ ਮੌਕੇ ਪਿੰਨੂ ਰਾਣੀ, ਬੱਬੂ, ਕੁਲਦੀਪ ਕੌਰ, ਜਸਵੀਰ ਕੌਰ, ਹਰਦੀਪ ਕੌਰ, ਅੱਜਮਤ ਕੌਰ, ਕਸ਼ਮੀਰੋ ਦੇਵੀ, ਸੁਨੀਤਾ, ਰਾਜਵੰਤ ਕੌਰ, ਬਲਬੀਰੋ, ਸੋਨੀਆ, ਸਰੋਜ, ਗੁਰਬਖਸ਼ ਕੌਰ, ਰਾਕੇਸ਼ ਕੌਰ, ਬਿਮਲਾ, ਅਮਰਜੀਤ, ਕਿ੍ਸ਼ਨਾ, ਤਾਰੋ ਦੇਵੀ ਤੇ ਸੰਤੋਸ਼ ਕੁਮਾਰੀ ਸਮੇਤ ਹੋਰ ਕੁੱਕ ਬੀਬੀਆਂ ਹਾਜ਼ਰ ਸਨ |

ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਰਕਾਰ ਦੀ ਕਾਰਵਾਈ ਸਹੀ-ਥਰੂਰ ਅਗਲੀ ਖ਼ਬਰ ਕਲੱਬ ਨੂੰ ਆਕਸੀਜਨ ਕਨਸਨਟੇਟਰ ਦਿੱਤਾ ਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।