13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਿਹਤ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 25-12-2025
ਪੁਰਖਾਲੀ, 24 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਸਿਹਤ ਕੇਂਦਰ ਹਿਰਦਾਪੁਰ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ ਅਤੇ ਮਮਤਾ ਦਿਵਸ ਮਨਾਇਆ ਗਿਆ, ਜਿਸ ਵਿਚ 0 ਤੋਂ ਪੰਜ ਸਾਲ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ | ਗਰਭਵਤੀ ਔਰਤਾਂ ਨੂੰ ਵੀ ਟੀਕੇ ਲਗਾਏ ਗਏ ਅਤੇ ਗਰਭਵਤੀ ਔਰਤਾਂ ਨੂੰ ਸੰਤੁਲਿਤ ਭੋਜਨ ਖਾਣ ਲਈ ਦੱਸਿਆ ਗਿਆ | ਸੁਰੱਖਿਅਤ ਜਣੇਪੇ ਲਈ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣ ਲਈ ਕਿਹਾ ਗਿਆ, ਕੈਂਪ ਵਿਚ ਬੀ.ਪੀ. ਸ਼ੂਗਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਤੋਂ ਬਚਾਅ ਲਈ ਵੀ ਦੱਸਿਆ ਗਿਆ, ਵਿਚ ਸਾਰੇ ਟੈੱਸਟ ਜਿਵੇਂ ਕਿ ਸੀ.ਬੀ.ਸੀ., ਲਿਪਤ ਪ੍ਰੋਫਾਈਲ, ਆਇਰਨ, ਪ੍ਰੋਟੀਨ, ਏ. ਐਨ. ਸੀ. ਦੇ ਸਾਰੇ ਟੈੱਸਟ, ਥਾਈਰੈੱਡ, ਕੈਲਸ਼ੀਅਮ ਆਦਿ ਦੇ ਸਾਰੇ ਟੈੱਸਟਾਂ ਲਈ ਪਆਮ ਆਦਮੀ ਕਲੀਨਿਕ ਪੁਰਖਾਲੀ ਵਿਚ ਕਰਵਾਉਣ ਲਈ ਕਿਹਾ | ਇਸ ਮੌਕੇ ਐਸ. ਆਈ. ਜਗਦੀਸ ਸਿੰਘ, ਸੀ. ਐਚ. ਓ. ਰਾਜਪਾਲ ਕੌਰ, ਐਲ ਐਚ ਵੀ ਪ੍ਰੋਮਿਲਾ ਦੇਵੀ, ਹੈਲਥ ਵਰਕਰ ਵਿਸ਼ਾਲ ਮੋਹਨ ਸ਼ਰਮਾ, ਏ. ਐਨ. ਐਮ. ਹਰਜੀਤ ਕੌਰ, ਕੁਲਵਿੰਦਰ ਕੌਰ ਤੇ ਪਿੰਡਾਂ ਦੀਆਂ ਔਰਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਏਾਜਲਸ ਵਰਲਡ ਸਕੂਲ ਮੋਰਿੰਡਾ ਨੇ ਲੰਗਰ ਲਗਾਇਆ <br/> ਅਗਲੀ ਖ਼ਬਰ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।