12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗਰਦਲੇ 'ਚ ਖੇਡ ਮੁਕਾਬਲਿਆਂ ਸਬੰਧੀ ਪੋਸਟਰ ਜਾਰੀ <br/>

ਅਜੀਤ ਡੈਸਕ 25-12-2025
ਭਰਤਗੜ੍ਹ, 24 ਦਸੰਬਰ (ਜਸਬੀਰ ਸਿੰਘ ਬਾਵਾ)-ਗਰਦਲੇ ਦੇ ਸਰਪੰਚ ਬੀਬੀ ਜਸਵੀਰ ਕੌਰ ਨੇ ਅੱਜ ਸਮੂਹ ਗ੍ਰਾਮ ਪੰਚਾਇਤ ਅਤੇ ਕਲੱਬ ਨੁਮਾਇੰਦਿਆਂ ਦੀ ਮੌਜੂਦਗੀ 'ਚ ਖੇਡ ਮੁਕਾਬਲਿਆਂ ਸਬੰਧੀ ਪੋਸਟਰ ਜਾਰੀ ਕੀਤਾ ਗਿਆ | ਮੁੱਖ ਸਲਾਹਕਾਰ ਗੁਰਦਿਆਲ ਸੈਣੀ ਨੇ ਦੱਸਿਆ ਕਿ ਸਥਾਨਕ ਗੁਰੂ ਨਾਨਕ ਖੇਡ ਸਟੇਡੀਅਮ 'ਚ ਨਹਿਰੂ ਯੁਵਕ ਕੇਂਦਰ ਰੂਪਨਗਰ ਅਤੇ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ 'ਚ ਕਲੱਬ ਨੁਮਾਇੰਦਿਆਂ ਵਲੋਂ ਮੁਹਤਬਰਾਂ ਦੇ ਸਹਿਯੋਗ ਨਾਲ ਸਲਾਨਾ ਖੇਡ ਮੁਕਾਬਲੇ 25 ਤੋਂ 28 ਦਸੰਬਰ ਤੱਕ ਹੋਣਗੇ | ਅੰਤਲੇ ਦਿਨ ਜੇਤੂ ਉਪ-ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਹੋਰ ਰਾਜਨੀਤਕ ਨੁਮਾਇੰਦੇ ਅਤੇ ਵਿਸ਼ਵ ਪ੍ਰਸਿੱਧ ਖਿਡਾਰੀ ਕਰਨਗੇ | ਇਸ ਮੌਕੇ ਪੰਚ ਬੀਬੀ ਕੁਲਦੀਪ ਕੌਰ, ਪੰਚ ਬੀਬੀ ਜਗਜੀਤ ਕੌਰ, ਪੰਚ ਕਮਲਜੀਤ ਸਿੰਘ, ਪੰਚ ਹੈਪੀ ਸੈਣੀ, ਪੰਚ ਨਰਿੰਦਰ ਕੌਰ, ਪ੍ਰਦੀਪ ਕੁਮਾਰ, ਭਾਗ ਸਿੰਘ, ਅਮਰਜੀਤ ਸਿੰਘ ਗਰਦਲੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਨੌਜਵਾਨ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।