ਢੇਰ, 9 ਦਸੰਬਰ (ਸ਼ਿਵ ਕੁਮਾਰ ਕਾਲੀਆ)-ਕਾਂਗਰਸ ਪਾਰਟੀ ਵਲੋਂ ਦੜੋਲੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵਿਨੋਦ ਸ਼ਰਮਾ ਤੇ ਬਲਾਕ ਸੰਮਤੀ ਢੇਰ ਜ਼ੋਨ ਤੋਂ ਉਮੀਦਵਾਰ ਕੁਲਦੀਪ ਕੌਰ ਵਲੋਂ ਪਿੰਡ ਢੇਰ ਵਿਖੇ ਚੋਣ ਜਲਸਾ ਕੀਤਾ | ਇਸ ਦੌਰਾਨ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਸੀਨੀਅਰ ਕਾਂਗਰਸੀ ਆਗੂ ਰਮੇਸ਼ ਚੰਦ ਦਸਗਰਾ ਨੇ ਕਿਹਾ ਕਿ ਭੋਲੇ ਭਾਲੇ ਲੋਕਾਂ ਨੂੰ ਝੂਠੀਆਂ ਗੱਲਾਂ ਵਿਚ ਫਸਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਧਰਨਿਆਂ 'ਚੋਂ ਨਿਕਲੀ ਹੈ ਅੱਜ ਧਰਨਿਆਂ ਤੋਂ ਹੀ ਡਰਨ ਲੱਗ ਪਈ ਹੈ | ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਲੈਣ ਦੇ ਲਈ ਸੜਕਾਂ 'ਤੇ ਰੁਲ ਰਹੇ ਹਨ | ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਿਨੋਦ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ ਵੋਟਰ ਉਨ੍ਹਾਂ ਦੇ ਨਾਲ ਹਨ | ਪਰ ਇਲਾਕੇ ਦੇ ਵੋਟਰ ਝੂਠੇ ਪਰਚਿਆਂ ਧੱਕੇਸ਼ਾਹੀ ਤੋਂ ਡਰਦੇ ਹੋਏ ਚੁੱਪ ਬੈਠੇ ਹਨ, ਪਰ ਉਹ ਆਪਣਾ ਇਕ ਇਕ ਕੀਮਤੀ ਵੋਟ ਉਨ੍ਹਾਂ ਦੇ ਹੱਕ 'ਚ ਦੇਣਗੇ | ਇਸ ਮੌਕੇ ਸੀ. ਪੀ. ਆਈ. ਐਮ. ਦੇ ਸੀਨੀਅਰ ਆਗੂ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਇਹ ਲੜਾਈ ਕਿਸੇ ਪਾਰਟੀ ਦੀ ਲੜਾਈ ਨਹੀਂ ਹੈ, ਇਹ ਲੜਾਈ ਇਲਾਕੇ ਦੀ ਹੋਂਦ ਦੀ ਲੜਾਈ ਹੈ | ਇਸ ਮੌਕੇ ਬੀਬੀ ਫ਼ਰੀਦਾ ਬੇਗ਼ਮ, ਸੂਬੇਦਾਰ ਅਵਤਾਰ ਸਿੰਘ ਆਦੀ ਵਲੋਂ ਵੀ ਸੰਬੋਧਨ ਕੀਤਾ |