11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦਿਹਾਂਤ <br/>

ਪੰਜਾਬ ਸਰਕਾਰ ਵਲੋਂ ਸ਼ਰਧਾਂਜਲੀ ਭੇਟ ਕਰਨ ਮੌਕੇ ਐਸ. ਡੀ. ਐਮ., ਤਹਿਸੀਲਦਾਰ ਰੂਪਨਗਰ ਤੇ ਡਾ. ਦਲਜੀਤ ਸਿੰਘ ਚੀਮਾ | (ਇਨਸੈੱਟ) ਮਾਸਟਰ ਤਾਰਾ ਸਿੰਘ ਲਾਡਲ ਦੀ ਫਾਈਲ ਫੋਟੋ | <br/> ਮਿ੍ਤਕ ਦੇਹ ਨੂੰ ਸਲਾਮੀ ਦੇ ਰਹੀ ਪੰਜਾਬ ਪੁਲਿਸ ਦੀ ਟੁਕੜੀ | <br/> 07-12-2025
ਰੂਪਨਗਰ, 6 ਦਸੰਬਰ (ਸਤਨਾਮ ਸਿੰਘ ਸੱਤੀ)-ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ (82) ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਾਡਲ (ਰੂਪਨਗਰ) ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ | ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ | ਮੁੱਖ ਮੰਤਰੀ ਪੰਜਾਬ ਵਲੋਂ ਐਸ. ਡੀ. ਐਮ. ਰੂਪਨਗਰ ਬਲਜਿੰਦਰ ਸਿੰਘ ਢਿੱਲੋਂ ਤੇ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਤੋਂ ਇਲਾਵਾ ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਸਮੇਤ ਕਈ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਵੀ ਅੰਤਿਮ ਵਿਦਾਇਗੀ ਵਿਚ ਸ਼ਿਰਕਤ ਕੀਤੀ | ਮਾਸਟਰ ਤਾਰਾ ਸਿੰਘ ਲਾਡਲ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜਲੇ ਸਾਥੀਆਂ 'ਚੋਂ ਸਨ ਤੇ ਲੰਬੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਰੂਪਨਗਰ ਦੇ ਪ੍ਰਧਾਨ ਰਹੇ | ਉਨ੍ਹਾਂ ਦੇ ਭਰਾ, ਭਤੀਜਿਆਂ ਤੇ ਸਿਆਸੀ ਸਕੱਤਰ ਰਹੇ ਮਨਜਿੰਦਰ ਸਿੰਘ ਮਨੀ ਲਾਡਲ ਸਮੇਤ ਪਰਿਵਾਰਕ ਮੈਂਬਰਾਂ ਨੇ ਮਿ੍ਤਕ ਦੇਹ ਨੂੰ ਅਗਨ ਭੇਟ ਕੀਤੀ | ਡਾ. ਚੀਮਾ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਲਾਡਲ ਦੇ ਦਿਹਾਂਤ ਨਾਲ ਅਕਾਲੀ ਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਮਾਸਟਰ ਤਾਰਾ ਸਿੰਘ ਲਾਡਲ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਲਾਇਲਪੁਰ (ਪਿੰਡ 35 ਚੱਕ) 'ਚ ਹੋਇਆ | ਵੰਡ ਤੋਂ ਬਾਅਦ ਉਹ ਰੂਪਨਗਰ ਆ ਵਸੇ | ਉਨ੍ਹਾਂ ਨੇ ਆਈ. ਟੀ. ਆਈ. ਤੇ ਫਿਰ ਜੇ. ਬੀ. ਟੀ. ਕਰਕੇ 1975 ਤੋਂ 1985 ਤੱਕ ਅਧਿਆਪਕ ਵਜੋਂ ਸੇਵਾ ਨਿਭਾਈ | 1985 'ਚ ਉਹ ਪਹਿਲੀ ਵਾਰ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਵਿਧਾਇਕ ਚੁਣੇ ਗਏ | 1997 'ਚ ਮੁੜ ਜਿੱਤ ਹਾਸਲ ਕਰਕੇ ਉਹ ਪੰਜਾਬ ਦੇ ਸਿੱਖਿਆ ਰਾਜ ਮੰਤਰੀ ਬਣੇ | ਉਹ ਸੰਤ ਅਜੀਤ ਸਿੰਘ ਤੇ ਫਿਰ ਸ. ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜਲੇ ਸਾਥੀ ਰਹੇ | ਹਾਲਾਂਕਿ ਉਹ ਵਿਆਹ ਬੰਧਨ ਵਿਚ ਨਹੀਂ ਬੱਝੇ, ਪਰ ਆਪਣੇ ਚਾਰ ਭਰਾਵਾਂ ਤੇ ਪੰਜ ਭੈਣਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਪਿਤਾ ਸਮਾਨ ਨਿਭਾਈ | ਅੰਤਿਮ ਸੰਸਕਾਰ ਮੌਕੇ ਹਾਜ਼ਰੀ ਭਰਨ ਵਾਲਿਆ 'ਚ ਜਥੇਦਾਰ ਗੁਰਿੰਦਰ ਸਿੰਘ ਗੋਗੀ, ਜਥੇਦਾਰ ਜਰਨੈਲ ਸਿੰਘ ਔਲਖ, ਜਥੇਦਾਰ ਹਰਬੰਸ ਸਿੰਘ ਕੰਧੋਲਾ, ਪਰਮਿੰਦਰ ਸਿੰਘ ਮੁਹਾਲੀ, ਗੁਰਮੁਖ ਸਿੰਘ ਸੈਣੀ, ਅਮਰਜੀਤ ਸਿੰਘ ਸੈਣੀ, ਸੰਤੋਖ ਸਿੰਘ ਅਨੰਦਪੁਰ ਸਾਹਿਬ, ਪਰਮਜੀਤ ਸਿੰਘ ਮੱਕੜ ਸਾ ਪ੍ਰਧਾਨ ਨਗਰ ਕੌਸਲ, ਸੁਖਿੰਦਰਪਾਲ ਸਿੰਘ ਬੋਬੀ ਬੋਲਾ, ਸੁਰਿੰਦਰ ਸਿੰਘ ਮਟੌਰ, ਬੀਬੀ ਪਲਵਿੰਦਰ ਕੌਰ ਰਾਣੀ, ਕੁਲਵੰਤ ਸਿੰਘ ਰਾਜੂ, ਰਿਟਾਇਰਡ ਚੀਫ਼ ਇੰਜ. ਸਤਵਿੰਦਰ ਸਿੰਘ, ਜਥੇਦਾਰ ਭਾਗ ਸਿੰਘ, ਮਨਿੰਦਰਪਾਲ ਸਿੰਘ ਸਾਹਨੀ, ਪਲਵਿੰਦਰ ਸਿੰਘ ਬਿੰਟਾ, ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਹਰਜੀਤ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਬੈਂਸ, ਜਥੇਦਾਰ ਪ੍ਰੀਤਮ ਸਿੰਘ ਸਲੋਮਾਜਰਾ, ਅਜਮੇਰ ਸਿੰਘ ਲੋਦੀ ਮਾਜਰਾ, ਭਗਤ ਸਿੰਘ ਘਨੌਲੀ, ਦਲਜੀਤ ਸਿੰਘ ਭੁਟੋ, ਜਸਵੰਤ ਸਿੰਘ ਅਲੀਪੁਰ, ਸੋਹਣ ਸਿੰਘ ਜੋਹਲ ਐਡਵੋਕੇਟ, ਸੁੱਚਾ ਸਿੰਘ ਬੈਸ, ਭਗਤ ਸਿੰਘ ਚਨੌਲੀ, ਹਰਗੁਰਦੇਵ ਸਿੰਘ ਕੋਹਲੀ, ਬਾਬਾ ਗੁਰਮੇਲ ਸਿੰਘ, ਡੀ. ਐਸ. ਪੀ. ਪਾਲ ਸਿੰਘ, ਗੁਰਮੁਖ ਸਿੰਘ ਸਰਪੰਚ, ਅਜਮੇਰ ਸਿੰਘ ਬਿੱਕੋ, ਸਰਬਜੀਤ ਸਿੰਘ ਮਸੂਤਾ, ਐਡਵੋਕੇਟ ਸਤਨਾਮ ਸਿੰਘ ਗਿੱਲ, ਸੰਤੋਖ ਸਿੰਘ ਵਾਲੀਆ, ਬਲਵੰਤ ਸਿੰਘ ਗਿੱਲ, ਰਣਜੀਤ ਸਿੰਘ ਗੁੱਡਵਿਲ, ਗੁਰਨਾਮ ਸਿੰਘ ਲਾਡਲ, ਕਿਰਪਾਲ ਸਿੰਘ ਪਾਲਾ, ਜੈਲਦਾਰ ਧਰਮਿੰਦਰਜੀਤ ਸਿੰਘ ਸਮੇਤ ਇਲਾਕੇ ਦੇ ਪੰਚ-ਸਰਪੰਚ ਅਤੇ ਵੱਡੀ ਗਿਣਤੀ ਵਿਚ ਸ਼ਖਸ਼ੀਅਤਾਂ ਅਤੇ ਇਲਾਕਾ ਵਾਸੀ ਸ਼ਾਮਿਲ ਹੋਏ |

ਪਿਛਲੀ ਖ਼ਬਰ ਬੇਦਾਦਪੁਰ ਤੋਂ 'ਆਪ' ਦੇ ਸਰਕਲ ਪ੍ਰਧਾਨ ਸਰਵਣ ਸਿੰਘ ਬਲਸਰਾਏ ਬਿਨਾਂ ਮੁਕਾਬਲੇ ਜੇਤੂ ਅਗਲੀ ਖ਼ਬਰ ਬੈਂਸ ਨੇ ਨੰਗਲ ਦੇ ਜ਼ਮੀਨ ਵਿਵਾਦ ਨੂੰ ਸੁਲਝਾਉਣ ਦਾ ਲਿਆ ਅਹਿਦ, ਜ਼ਮੀਨ 'ਤੇ ਬੀ. ਬੀ. ਐਮ. ਬੀ. ਦੇ ਦਾਅਵੇ ਨੂੰ ਗੈਰ-ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।