11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ਿਲ੍ਹਾ ਕਾਂਗਰਸ ਵਲੋਂ ਬਾਬਾ ਸਾਹਿਬ ਅੰਬੇਡਕਰ ਦੀ 69ਵੀਂ ਬਰਸੀ 'ਤੇ ਸ਼ਰਧਾਂਜਲੀ <br/>

ਡਾਕਟਰ ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਸੁਮਨ ਭੇਟ ਕਰ ਰਹੇ ਕਾਂਗਰਸ ਆਗੂ | (ਸੱਜੇ) ਗੱਲਬਾਤ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਉਮੀਦਵਾਰਾਂ ਦੀਆਂ ਰੱਦ ਕੀਤੀਆਂ ਨਾਮਜ਼ਦਗੀਆਂ ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਆਗੂ | <br/> 07-12-2025
ਰੂਪਨਗਰ, 6 ਦਸੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰੂਪਨਗਰ ਕਾਂਗਰਸ ਭਵਨ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 69ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ 'ਚ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਬਾਬਾ ਸਾਹਿਬ ਦੇ ਸੰਵਿਧਾਨ ਦੀ ਰਾਖੀ ਲਈ ਜ਼ੋਰਦਾਰ ਸੰਘਰਸ਼ ਕਰਦੀ ਰਹੀ ਹੈ ਤੇ ਅੱਜ ਵੀ ਉਸੇ ਮੰਤਰ ਨਾਲ ਖੜ੍ਹੀ ਹੈ | ਅਸ਼ਵਨੀ ਸ਼ਰਮਾ ਨੇ ਮੌਜੂਦਾ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ 'ਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਦਖ਼ਲਅੰਦਾਜ਼ੀ ਦੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ-ਚੋਣਾਂ ਨੂੰ ਸਰਕਾਰ ਵਲੋਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਕਈ ਸਥਾਨਾਂ 'ਤੇ ਕਾਂਗਰਸ ਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀ ਫਾਈਲਾਂ ਨਾਲ ਛੇੜਛਾੜ ਕੀਤੀ ਗਈ | ਸ਼ਰਮਾ ਨੇ ਕਿਹਾ ਕਿ ਰੂਪਨਗਰ ਜ਼ਿਲ੍ਹਾ ਹਮੇਸ਼ਾ ਕਾਨੂੰਨ-ਵਿਵਸਥਾ ਤੇ ਸ਼ਾਂਤੀ ਲਈ ਮਿਸਾਲ ਰਿਹਾ ਹੈ, ਪਰ ਇਸ ਵਾਰ ਸਰਕਾਰੀ ਦਖ਼ਲਅੰਦਾਜ਼ੀ ਚਿੰਤਾ ਦਾ ਕਾਰਨ ਹੈ | ਸ਼ਰਮਾ ਨੇ ਖ਼ਾਸ ਤੌਰ 'ਤੇ ਬਲਾਕ ਨੂਰਪੁਰ ਬੇਦੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਾਂਗਰਸ ਦੇ ਦੋ ਉਮੀਦਵਾਰ ਹਰਦਿਆਲ ਸਿੰਘ ਖੱਟੜਾ ਅਤੇ ਵਰਿਆਮ ਦੀਆਂ ਦਰਖ਼ਾਸਤਾਂ ਨੂੰ ਹਲਕਾ ਵਿਧਾਇਕ ਤੇ ਸਰਕਾਰੀ ਦਬਾਅ ਕਾਰਨ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਸੰਗਰੂਰ ਤੇ ਚਮਕੌਰ ਸਾਹਿਬ 'ਚ ਨਾਮਜ਼ਦਗੀ ਸੂਚੀਆਂ ਸ਼ਾਮ 4 ਵਜੇ ਲਗਾ ਦਿੱਤੀਆਂ ਗਈਆਂ, ਉਥੇ ਨੂਰਪੁਰ ਬੇਦੀ ਬਲਾਕ ਵਿਚ ਇਹ ਸੂਚੀ ਸ਼ਾਮ 7 ਵਜੇ ਤੋਂ ਬਾਅਦ ਹੀ ਟੰਗੀ ਗਈ, ਜਿਸ ਨਾਲ ਚੋਣ ਪ੍ਰਕਿਰਿਆ ਨਾਲ ਛੇੜਛਾੜ ਦੇ ਸ਼ੱਕ 'ਚ ਵਾਧਾ ਹੁੰਦਾ ਹੈ | ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਜੇ ਵੋਟਿੰਗ ਜਾਂ ਕਾਊਾਟਿੰਗ ਦੌਰਾਨ ਗੁੰਡਾਗਰਦੀ ਕੀਤੀ ਗਈ, ਤਾਂ ਚਮਕੌਰ ਸਾਹਿਬ ਤੋਂ ਨੰਗਲ ਤੱਕ ਪੂਰਾ ਜ਼ਿਲ੍ਹਾ ਜਾਮ ਕੀਤਾ ਜਾਵੇਗਾ ਤੇ ਲੋੜ ਪਈ ਤਾਂ ਡੀ. ਸੀ. ਦਫ਼ਤਰ ਦਾ ਘੇਰਾਓ ਵੀ ਕੀਤਾ ਜਾਵੇਗਾ | ਇਸ ਮੌਕੇ ਸੁਖਵਿੰਦਰ ਸਿੰਘ ਵਹਿਸਕੀ (ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ), ਪ੍ਰੇਮ ਸਿੰਘ ਡੱਲਾ (ਪ੍ਰਧਾਨ ਐਸ. ਸੀ. ਸੈੱਲ), ਅਸ਼ੋਕ ਵਾਹੀ (ਪ੍ਰਧਾਨ ਨਗਰ ਕੌਂਸਲ ਰੂਪਨਗਰ), ਰਾਜੇਸ਼ਵਰ ਲਾਲੀ, ਕੌਂਸਲਰ ਪੋਮੀ ਸੋਨੀ, ਕੌਂਸਲਰ ਅਮਰਜੀਤ ਜੋਲੀ, ਕੌਂਸਲਰ ਪਰਮਿੰਦਰ ਪਿੰਕਾ, ਕੌਂਸਲਰ ਮੋਹਿਤ ਸ਼ਰਮਾ, ਕੌਂਸਲਰ ਮਦਨ ਗੁਪਤਾ, ਕੌਂਸਲਰ ਪੂਨਮ ਕੱਕੜ, ਲਖਵੰਤ ਸਿੰਘ ਹਿਰਦਾਪੁਰ, ਜਗਮੋਹਨ ਸਰਪੰਚ, ਅਸ਼ੋਕ ਸ਼ਰਮਾ, ਰਾਣਾ ਰਵਨੀਤ, ਰਾਣਾ ਸੁਰਿੰਦਰ ਮੁਕਾਰੀ, ਦੀਪਕ ਪੁਰਖਾਲੀ, ਕਾਲਾ ਪੁਰਖਾਲੀ, ਮਨਪ੍ਰੀਤ ਰਸੂਲਪੁਰ, ਭੁਪਿੰਦਰ ਸਿੰਘ (ਆਫ਼ਿਸ ਇੰਚਾਰਜ) ਸਮੇਤ ਕਈ ਹੋਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਸੰਮਤੀ ਮੋਰਿੰਡਾ ਦੀਆਂ 16 ਸੀਟਾਂ ਲਈ ਵੱਖ-ਵੱਖ ਪਾਰਟੀਆਂ ਦੇ 40 ਉਮੀਦਵਾਰ ਮੈਦਾਨ ਵਿਚ ਅਗਲੀ ਖ਼ਬਰ ਮਾਤਾ ਚਰਨ ਕੌਰ ਦੀ ਮੌਤ 'ਤੇ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।