11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹਰਮਿੰਦਰ ਸਿੰਘ ਬਿੰਦੀ ਰੂੜੇਮਾਜਰਾ ਜ਼ੋਨ ਆਜ਼ਮਪੁਰ ਤੋਂ ਚੋਣ ਮੈਦਾਨ 'ਚ

ਅਜੀਤ ਡੈਸਕ 07-12-2025
ਨੂਰਪੁਰ ਬੇਦੀ, 6 ਦਸੰਬਰ (ਵਿੰਦਰਪਾਲ ਝਾਂਡੀਆਂ)-ਆਮ ਆਦਮੀ ਪਾਰਟੀ ਵਲੋਂ ਬਲਾਕ ਸੰਮਤੀ ਦੀ ਚੋਣ ਲਈ ਪਿੰਡ ਆਜ਼ਮਪੁਰ ਜੋਨ ਤੋਂ ਪਿੰਡ ਰੂੜੇਮਾਜਰਾ ਦੇ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਹਰਮਿੰਦਰ ਸਿੰਘ ਬਿੰਦੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਬਿੰਦੀ ਨੇ ਆਪਣੀ ਚੋਣ ਮੁਹਿੰਮ ਜੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀ ਹੈ | ਇੱਥੇ ਦੱਸਦੀਏ ਕਿ ਹਰਮਿੰਦਰ ਸਿੰਘ ਬਿੰਦੀ ਮੌਜੂਦਾ ਸਰਪੰਚ ਚੁਹੜੂ ਰਾਮ ਦੇ ਸਪੁੱਤਰ ਹਨ ਤੇ ਪਿੰਡ ਰੂੜੇਮਾਜਰਾ ਵਿਖੇ ਵੇਰਕਾ ਮਿਲਕ ਪਲਾਟ ਦਾ ਬੀ. ਐਮ. ਸੀ. ਲਗਾ ਕੇ ਦੁੱਧ ਦਾ ਕਾਰੋਬਾਰ ਕਰ ਰਹੇ ਹਨ | ਹਰਮਿੰਦਰ ਸਿੰਘ ਬਿੰਦੀ ਜੋ ਕਿ ਪਹਿਲੀ ਵਾਰ ਬਲਾਕ ਸੰਮਤੀ ਚੋਣ ਲੜ ਕੇ ਆਪਣੀ ਕਿਸਮਤ ਅਜਮਾ ਰਹੇ ਹਨ | ਇਸ ਤੋਂ ਪਹਿਲਾ ਉਹ ਪਿੰਡ ਦੇ ਪੰਚ ਤੇ ਅਧਿਕਾਰਤ ਪੰਚ ਵੀ ਰਹਿ ਚੁੱਕੇ ਹਨ | ਇਸ ਮੌਕੇ ਹਰਮਿੰਦਰ ਸਿੰਘ ਬਿੰਦੀ ਨੇ ਕਿਹਾ ਕਿ ਉਹ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਰਹਿਨੁਮਾਈ ਹੇਠ ਪੰਚਾਇਤ ਸੰਮਤੀ ਲਈ ਇਹ ਚੋਣ ਲੜ ਰਹੇ ਹਾਂ | ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਕਾਰਜ ਕਰਵਾਉਣੇ ਹੀ ਮੇਰੀ ਮੁੱਢਲੀ ਤਰਜੀਹ ਹੈ ਤੇ ਜ਼ੋਨ ਦੇ ਪਿੰਡਾਂ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਵਿਧਾਇਕ ਐਡਵੋਕੇਟ ਚੱਢਾ ਦੀ ਅਗਵਾਈ 'ਚ ਪਹਿਲ ਦੇ ਆਧਾਰ 'ਤੇ ਪੂਰਾ ਕਰਵਾਇਆ ਜਾਵੇਗਾ |
ਪਿਛਲੀ ਖ਼ਬਰ ਦਲਜੀਤ ਸਿੰਘ ਜਿੰਦਵੜੀ ਬਲਾਕ ਸੰਮਤੀ ਜ਼ੋਨ ਜਿੰਦਵੜੀ ਤੋਂ ਉਮੀਦਵਾਰ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ 15 ਜ਼ੋਨਾਂ ਲਈ 43 ਉਮੀਦਵਾਰ ਚੋਣ ਮੈਦਾਨ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।