09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਚੇਅਰਮੈਨ ਲਾਲਪੁਰਾ ਵਲੋਂ ਜ਼ੋਨ ਬੈਂਸ ਤੋਂ 'ਆਪ' ਉਮੀਦਵਾਰ ਰਣਜੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ <br/>

ਲਾਲਪੁਰਾ ਜ਼ੋਨ ਬੈਂਸ 'ਚ ਚੋਣ ਪ੍ਰਚਾਰ ਕਰਦੇ ਹੋਏ | ਤਸਵੀਰ : ਰਾਜੇਸ਼ ਚੌਧਰੀ <br/> 07-12-2025
ਨੂਰਪੁਰ ਬੇਦੀ, 6 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੰਪਰੂਵਮੈਂਟ ਟਰੱਸਟ ਰੂਪਨਗਰ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਨੇ ਜ਼ੋਨ ਬੈਂਸ ਤੋਂ ਆਮ ਆਦਮੀ ਪਾਰਟੀ ਦੀ ਸੰਮਤੀ ਉਮੀਦਵਾਰ ਰਣਜੀਤ ਕੌਰ ਦੇ ਹੱਕ 'ਚ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਚੋਣ ਪ੍ਰਚਾਰ ਕੀਤਾ | ਲੋਕਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਲਾਲਪੁਰਾ ਨੇ ਕਿਹਾ ਕਿ ਹੁਣ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਾ ਕੇਵਲ ਬੇਤਰਤੀਬ ਸਿਸਟਮ ਨੂੰ ਪੱਟੀ 'ਤੇ ਲਿਆਉਂਦਾ, ਸਗੋਂ ਸੂਬੇ 'ਚ ਨਵੀਂ ਸੋਚ ਨਾਲ ਵਿਕਾਸ ਦਾ ਅਧਿਆਇ ਸ਼ੁਰੂ ਕੀਤਾ | ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਵੀ ਲੋਕ ਵਿਕਾਸ, ਸਾਫ਼ ਸਿਆਸਤ ਤੇ ਜਨਹਿਤ ਵਿਚ ਲਏ ਫ਼ੈਸਲਿਆਂ ਨੂੰ ਤਰਜੀਹ ਦੇਣਗੇ | ਰਣਜੀਤ ਕੌਰ ਇਕ ਮਿਹਨਤੀ ਤੇ ਲੋਕਾਂ ਨੂੰ ਸਮਰਪਿਤ ਉਮੀਦਵਾਰ ਹੈ | ਉਸ ਦੀ ਜਿੱਤ ਨਾਲ ਜ਼ੋਨ ਬੈਂਸ ਅੇ ਆਸ-ਪਾਸ ਦੇ ਪਿੰਡਾਂ ਦਾ ਵਿਕਾਸ ਹੋਰ ਤੇਜ਼ ਹੋਵੇਗਾ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਕਲਮਾ ਜ਼ੋਨ ਤੋਂ ਲਾਲੀ ਤੇ ਪੰਚਾਇਤ ਸੰਮਤੀ ਝਾਂਗੜੀਆਂ ਜ਼ੋਨ ਤੋਂ ਅਮਰਜੀਤ ਸਿੰਘ ਵਲੋਂ ਚੋਣ ਸਰਗਰਮੀਆਂ... ਅਗਲੀ ਖ਼ਬਰ ਖ਼ਾਲਸਾ ਸਕੂਲ ਦੇ ਸੇਵਾਮੁਕਤ ਪਿ੍ੰਸੀਪਲ ਮਨਮੋਹਨ ਸਿੰਘ ਮੱਕੜ ਨੂੰ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।