ਰੂਪਨਗਰ, 2 ਦਸੰਬਰ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਜਸਵਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਲਈ 4, 5 ਤੇ 6 ਦਸੰਬਰ ਨੂੰ ਰੂਪਨਗਰ ਖ਼ਜ਼ਾਨਾ ਦਫ਼ਤਰ ਵਿਖੇ ਪੈਨਸ਼ਨਰ ਸੇਵਾ ਮੇਲਾ ਲਗਾਇਆ ਜਾ ਰਿਹਾ ਹੈ, ਜਿਸ 'ਚ ਪੈਨਸ਼ਨਰਾਂ ਦੀ ਈ-ਕੇ. ਵਾਈ. ਸੀ. ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੈਨਸ਼ਨਰ ਸੇਵਾ ਪੋਰਟਲ ਰਾਹੀਂ ਡਿਜ਼ੀਟਲ ਲਾਈਫ਼ ਸਰਟੀਫਿਕੇਟ, ਉੱਤਰਅਧਿਕਾਰੀ ਮਾਡਿਊਲ, ਐਲ. ਟੀ. ਸੀ., ਸ਼ਿਕਾਇਤ ਨਿਵਾਰਨ ਤੇ ਪ੍ਰੋਫਾਈਲ ਅੱਪਡੇਟ ਸਮੇਤ ਛੇ ਮੁੱਖ ਸੇਵਾਵਾਂ ਦਿੱਤਿਆਂ ਜਾ ਰਹੀਆਂ ਹਨ | ਪੈਨਸ਼ਨਰਾਂ ਨੂੰ ਪੀ. ਪੀ. ਓ. ਨੰਬਰ, ਆਧਾਰ ਕਾਰਡ, ਬੈਂਕ ਵੇਰਵਾ ਤੇ ਆਧਾਰ-ਲਿੰਕ ਮੋਬਾਈਲ ਨਾਲ ਆਉਣ ਦੀ ਅਪੀਲ ਕੀਤੀ ਗਈ ਹੈ | ਇਹ ਸੇਵਾਵਾਂ ਉਪ-ਖ਼ਜ਼ਾਨਾ ਨੂਰਪੁਰ ਬੇਦੀ, ਅਨੰਦਪੁਰ ਸਾਹਿਬ, ਨੰਗਲ ਤੇ ਚਮਕੌਰ ਸਾਹਿਬ ਵਿਚ ਵੀ ਉਪਲਬਧ ਰਹੇਗੀਆਂ |