27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਮੋਟਰਾਂ 'ਤੇ ਨਹੀਂ ਆ ਰਹੀ ਪੂਰੀ ਬਿਜਲੀ, ਕਿਸਾਨ ਪ੍ਰੇਸ਼ਾਨ

ਅਜੀਤ ਡੈਸਕ 03-12-2025
ਮੋਰਿੰਡਾ, 2 ਦਸੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਇਲਾਕੇ ਦੇ ਕਿਸਾਨਾਂ ਵਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਅੱਜ ਕੱਲ੍ਹ ਕਣਕ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ, ਪਰ ਪੀ. ਐੱਸ. ਪੀ. ਸੀ. ਐੱਲ. ਵਲੋਂ ਇਕ ਦਿਨ ਛੱਡ ਕੇ 10 ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾ ਰਹੇ, ਪਰ ਇਹ ਦਾਅਵੇ ਸਭ ਕਾਗਜ਼ੀ ਹਨ | ਇਕ ਦਿਨ ਛੱਡ ਕੇ ਵੀ ਬਿਜਲੀ 5-6 ਘੰਟੇ ਆ ਰਹੀ ਹੈ | ਇਸ ਸੰਬੰਧੀ ਬਹਾਦਰ ਸਿੰਘ ਖੈਰਪੁਰ, ਗੁਰਪ੍ਰੀਤ ਸਿੰਘ ਬਾਠ, ਮਲਕੀਤ ਸਿੰਘ ਚੱਕਲ, ਜਸਵੀਰ ਸਿੰਘ ਕੰਗ, ਸੁਖਦੀਪ ਸਿੰਘ ਭੰਗੂ, ਜਰਨੈਲ ਸਿੰਘ ਸਰਹਾਣਾ, ਹਰਬੰਸ ਸਿੰਘ ਦਤਾਰਪੁਰ, ਬਲਦੀਪ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਗੋਪਾਲਪੁਰ ਫੀਡਰ, ਕਜੌਲੀ ਫੀਡਰ, ਬਮਨਾੜਾ ਫੀਡਰ ਆਦਿ ਫੀਡਰਾਂ ਦੀ ਬਿਜਲੀ ਜੋ ਕਿਸਾਨਾਂ ਨੂੰ 10 ਘੰਟੇ ਇਕ ਦਿਨ ਛੱਡ ਕੇ ਮਿਲਣ ਦਾ ਸ਼ਡਿਊਲ ਬਿਜਲੀ ਬੋਰਡ ਨੇ ਬਣਾਇਆ ਹੈ | ਉਸ ਮੁਤਾਬਿਕ ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ | ਬਹਾਦਰ ਸਿੰਘ ਖੈਰਪੁਰ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਠੰਢ ਵਧਣ ਕਾਰਨ ਕਣਕ, ਚਾਰਾ ਤੇ ਗੰਨੇ ਦੀ ਫ਼ਸਲ ਨੂੰ ਪਾਣੀ ਦੀ ਕਾਫ਼ੀ ਜ਼ਰੂਰਤ ਹੈ | ਉਪਰੋਕਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੀ. ਐਸ. ਪੀ. ਸੀ. ਐਲ. ਵਲੋਂ ਇਕ ਮਹੀਨਾ ਬਿਜਲੀ ਵਧਾ ਦਿੱਤੀ ਜਾਵੇ, ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਨੂੰ ਸਮੇਂ ਸਿਰ ਪਾਣੀ ਲੱਗ ਸਕੇ |
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ 81 ਟ੍ਰੈਫ਼ਿਕ ਚਲਾਨ, 4 ਨਸ਼ੇੜੀ ਗਿ੍ਫ਼ਤਾਰ <br/> ਅਗਲੀ ਖ਼ਬਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਬਰਸੀ 'ਤੇ ਰੂਪਨਗਰ ਜ਼ਿਲ੍ਹੇ ਤੋਂ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ ਜਥੇਬੰਦੀ ਦੇ ਆਗੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।