15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਪ੍ਰਸਿੱਧ ਮੂਰਤੀਕਾਰ ਦੇਸ਼ ਰੰਜਨ ਸ਼ਰਮਾ ਦਾ ਸੀਨੀਅਰ ਸਿਟੀਜ਼ਨ ਕੌਂਸਲ ਨੰਗਲ ਵਲੋਂ ਵਿਸ਼ੇਸ਼ ਸਨਮਾਨ <br/>

ਨਾਮਵਰ ਮੂਰਤੀਕਾਰ ਦੇਸ਼ ਰੰਜਨ ਸ਼ਰਮਾ ਦਾ ਸੀਨੀਅਰ ਸਿਟੀਜਨ ਕੌਂਸਲ ਨੰਗਲ ਦੇ ਮੈਂਬਰਾਂ ਵਲੋਂ ਸਨਮਾਨ ਕੀਤੇ ਜਾਣ ਦੀ ਤਸਵੀਰ | <br/> 20-11-2025
ਨੰਗਲ, 19 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸੀਨੀਅਰ ਸਿਟੀਜਨ ਕੌਂਸਲ ਨੰਗਲ ਵਲੋਂ ਪ੍ਰਧਾਨ ਡੀਆਰ ਧਾਮੀ ਦੀ ਅਗਵਾਈ ਹੇਠ ਅੱਜ ਸ਼ਹਿਰ ਦੀ ਮੇਨ ਮਾਰਕੀਟ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨੰਗਲ ਸ਼ਹਿਰ ਦੇ ਜਮਪਲ ਅਤੇ ਪ੍ਰਸਿੱਧ ਮੂਰਤੀਕਾਰ ਦੇਸ ਰੰਜਨ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਤੇ ਨਗਰ ਸੁਧਾਰ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ ਵਲੋਂ ਸ਼ਮੂਲੀਅਤ ਕੀਤੀ | ਇਸ ਮੌਕੇ ਕੌਂਸਲ ਮੈਂਬਰਾਂ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਵੀ ਲਗਾਏ ਗਏ | ਉਪਰੰਤ ਕੌਂਸਲ ਦੇ ਪ੍ਰਧਾਨ ਡੀ.ਆਰ. ਧਾਮੀ ਨੇ ਦੇਸ਼ ਰੰਜਨ ਸ਼ਰਮਾ ਦੇ ਜੀਵਨ ਸੰਘਰਸ਼ ਅਤੇ ਯੋਗਦਾਨ ਸਬੰਧੀ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਆਖਿਆ ਕਿ ਸ਼ਰਮਾ ਨਹੀਂ ਆਪਣੀ ਕਲਾ ਦਾ ਜਾਦੂ ਨਾ ਸਿਰਫ ਭਾਰਤ ਬਲਕਿ ਵਿਦੇਸ਼ਾਂ ਦੀ ਧਰਤੀ ਤੇ ਵੀ ਬਖੇਰਿਆ ਹੈ | ਉਨ੍ਹਾਂ ਆਖਿਆ ਕਿ ਇਸ ਲਈ ਸਮੂਹ ਨੰਗਲ ਨਿਵਾਸੀਆਂ ਨੂੰ ਵੱਡਾ ਮਾਣ ਹੈ ਕਿ ਇਸ ਛੋਟੇ ਜਿਹੇ ਸ਼ਹਿਰ ਦਾ ਜੰਪਲ ਆਪਣੀ ਕਲਾ ਰਾਹੀਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਉੱਤੇ ਨਾਮਣਾ ਖੱਟ ਚੁੱਕਾ ਹੈ ਦੇ ਸਹਿਪਾਠੀ ਦਰਸ਼ਨ ਸਿੰਘ ਵਿੱਠਲ ਨੇ ਵੀ ਸਟੇਜ 'ਤੇ ਆਪਣੇ ਸਮੇਂ ਦੀਆਂ ਪਿਆਰੀਆਂ ਯਾਦਾਂ ਸਾਂਝੀਆਂ ਕੀਤੀਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਰਾਜੀ ਖੰਨਾ, ਓ.ਪੀ. ਪੁਰੀ, ਐਮ.ਐਲ. ਸਨਨ, ਇੰਜੀਨੀਅਰ ਸੁਰਿੰਦਰ ਸਿੰਘ, ਬੀ.ਬੀ. ਪਾਸੀ, ਜਰਨੈਲ ਸਿੰਘ ਸੰਧੂ ਮਾਨਸਾ ਵਾਲੇ ਸਰਦਾਰ ਜੀ, ਦੇਸ਼ ਰਾਜ, ਡਾ. ਅਸ਼ੋਕ ਸ਼ਰਮਾ, ਡਾ. ਅਨਿਲ ਗੁਪਤਾ, ਅਵਤਾਰ ਸਿੰਘ ਰਾਣਾ, ਦਰਸ਼ਨ ਸਿੰਘ ਭੱਠਲ, ਪਵਨ ਮਲਹੋਤਰਾ, ਏ.ਕੇ. ਮਹਿਤਾ, ਕੌਂਸਲਰ ਦੀਪਕ ਨੰਦਾ, ਵਰਿੰਦਰ ਕੁਮਾਰ ਪ੍ਰਭਾਕਰ, ਕੇਸ਼ਵ ਕੁਮਾਰ, ਮਦਨ ਧੀਮਾਨ, ਨਿਤਿਨ ਖੰਨਾ ਆਦਿ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਧਾਰਮਿਕ ਜਥੇਬੰਦੀਆਂ ਵਲੋਂ ਨਗਰ ਕੀਰਤਨ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ <br/> ਅਗਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ਾਲਸਾ ਕਾਲਜ 'ਚ ਅੰਤਰਰਾਸ਼ਟਰੀ ਸੈਮੀਨਾਰ ਅੱਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।