ਸੁਖਸਾਲ, 19 ਨਵੰਬਰ (ਧਰਮ ਪਾਲ)-ਭਾਜਪਾ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਸਥਾਨਕ ਭਾਜਪਾ ਵਰਕਰਾਂ ਦੀ ਮੀਟਿੰਗ ਪਿੰਡ ਭੀਖਾਪੁਰ ਵਿਖੇ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਟਕਸਾਲੀ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਇਨਕਲਾਬ ਦਾ ਝੂਠਾ ਨਾਅਰਾ ਲਾ ਕੇ ਅਤੇ ਅਨੇਕਾਂ ਝੂਠੇ ਵਾਅਦੇ ਕਰਕੇ ਪਿਛਲੇ ਚਾਰ ਸਾਲ ਤੋਂ ਪੰਜਾਬ ਦੀ ਸੱਤਾ ਤੇ ਕਾਬਜ਼ ਭਗਵੰਤ ਮਾਨ ਸਰਕਾਰ ਨੇ ਸਿਰਫ਼ ਚੁਟਕਲਿਆਂ ਤੋਂ ਇਲਾਵਾ ਕੋਈ ਵੀ ਵਿਕਾਸ ਦੀ ਗੱਲ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਦੌਰਾਨ ਪੰਜਾਬ ਵਿਚ ਲੁੱਟਾਂ ਖੋਹਾਂ, ਗੈਂਗਸਟਰਾਂ ਵਲੋਂ ਸ਼ਰੇਆਮ ਧਮਕੀਆਂ, ਬੇਰੁਜ਼ਗਾਰੀ, ਨਜਾਇਜ਼ ਮਾਈਨਿੰਗ, ਨਸ਼ਾਖੋਰੀ ਆਦਿ ਸਿਖ਼ਰਾਂ ਤੇ ਹਨ ਜਿਸ ਵੱਲ ਸਰਕਾਰ ਦਾ ਉੱਕਾ ਹੀ ਧਿਆਨ ਨਹੀਂ ਹੈ | ਅੱਗੇ ਉਨਾਂ ਕਿਹਾ ਕਿ ਪੰਜਾਬ ਵਿਚ ਸਿਹਤ ਅਤੇ ਸਿੱਖਿਆ ਦਾ ਜੋ ਮਾੜਾ ਹਾਲ ਹੈ ਉਹ ਕਿਸੇ ਤੋਂ ਵੀ ਲੁਕਿਆ ਛੁਪਿਆ ਨਹੀਂ ਹੈ | ਉਨਾਂ ਕਿਹਾ ਕਿ ਹਸਪਤਾਲ ਬਿਨਾਂ ਡਾਕਟਰਾਂ ਤੋਂ ਹਨ ਅਤੇ ਸਕੂਲਾਂ ਵਿਚ ਲੋੜੀਂਦੇ ਅਧਿਆਪਕਾਂ ਦੀ ਘਾਟ ਦੇਖੀ ਜਾ ਰਹੀ ਹੈ | ਉਨਾਂ ਦੱਸਿਆ ਕਿ ਸਾਡੀ ਸੰਸਥਾ ਵਲੋਂ ਉੱਦਮ ਕਰਕੇ ਲੋਕਾਂ ਦੀ ਸਹੂਲਤ ਲਈ ਪਿੰਡ ਡੂਮੇਵਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੈਰੀਟੇਬਲ ਹਸਪਤਾਲ ਖੋਲਿ੍ਹਆ ਜਾ ਰਿਹਾ ਹੈ ਜਿਸ ਤੋਂ ਇਲਾਕਾ ਵਾਸੀ ਲਾਭ ਲੈ ਸਕਦੇ ਹਨ | ਇਸ ਮੌਕੇ ਉਨਾਂ ਨਾਲ ਜ਼ਿਲ੍ਹਾ ਮੀਤ ਪ੍ਰਧਾਨ ਕੰਵਰ ਪੋਸਵਾਲ, ਜ਼ਿਲ੍ਹਾ ਮੀਤ ਪ੍ਰਧਾਨ ਜੀਵਨ ਕੁਮਾਰ ਚੌਧਰੀ, ਚੌਧਰੀ ਮੋਹਨ ਲਾਲ ਜਿੱਲ੍ਹਾ ਪ੍ਰਧਾਨ ਬਾਹਤੀ ਸਭਾ, ਜੀਤ ਰਾਮ ਮੈਹਰ, ਕੈਪਟਨ ਰਮੇਸ਼ ਸ਼ਰਮਾ, ਹਰੀ ਰਾਮ ਚੌਧਰੀ, ਰਿੰਕੂ ਚੌਧਰੀ ਭੱਟੋ, ਰਾਮ ਕੁਮਾਰ ਪੰਚ, ਜ਼ਿਲ੍ਹਾ ਯੂਥ ਸਕੱਤਰ ਅਰਜਿਤ ਸੈਣੀ, ਐਡਵੋਕੇਟ ਰੰਜੇ ਸੈਣੀ ਸਰਪੰਚ, ਬਲਵੀਰ ਕੁਮਾਰ ਸ਼ਾਰਦਾ, ਗੁਰਵਿੰਦਰ ਸਿੰਘ ਲਾਡੀ ਬੇਲਾ, ਰਜਿੰਦਰ ਭਾਜੀ, ਪਰਮੀਤ ਸਿੰਘ ਬੌਬੀ, ਅਮਨਦੀਪ ਸੰਜੂ ਸਾਬਕਾ ਸਰਪੰਚ, ਦੀਪਕ ਰਾਣਾ ਖੇੜਾ, ਵਿਜੇ ਬਹਾਦਰ, ਮਲਕੀਤ ਚੌਧਰੀ ਸਾ. ਸਰਪੰਚ, ਜਗਦੀਪ ਨਾਨਗਰਾਂ, ਡਾ. ਰਜਿੰਦਰ ਕੁਮਾਰ, ਕੇ.ਸੀ ਰਾਣਾ, ਅਸ਼ਵਨੀ ਕੁਮਾਰ, ਸ਼ਾਮ ਲਾਲ ਬਾਰਡਾ, ਤੇਜ ਰਾਮ, ਛੋਟੂ ਰਾਮ ਪੰਚ, ਅਜਮੇਰ ਸਿੰਘ ਪਲਾਸੀ ਆਦਿ ਅਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ |