ਨੂਰਪੁਰ ਬੇਦੀ, 19 ਨਵੰਬਰ (ਵਿੰਦਰਪਾਲ ਝਾਂਡੀਆਂ)-ਪਿੰਡ ਲਸਾੜੀ ਦੇ ਬਲਵੀਰ ਚੰਦ ਜੇ.ਈ. ਦੇ ਸਪੁੱਤਰ ਏ .ਐਸ.ਆਈ ਗੁਰਨੈਬ ਸਿੰਘ ਸੈਣੀ ਨੂੰ ਪੁਲਿਸ ਵਿਭਾਗ 'ਚ ਉਨ੍ਹਾਂ ਦੀ ਸ਼ਾਨਦਾਰ ਬੇਹਤਰ ਕਾਰਗੁਜਾਰੀ, ਸੇਵਾਵਾਂ, ਨਿਸ਼ਠਾ ਅਤੇ ਵਫ਼ਾਦਾਰੀ ਨੂੰ ਧਿਆਨ ਵਿਚ ਰੱਖਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਡੀ.ਜੀ.ਪੀ. ਡਿਸਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇੱਥੇ ਦੱਸਦੀਏ ਕਿ ਗੁਰਨੈਬ ਸੈਣੀ ਨੇ 1991 ਵਿਚ ਬਤੌਰ ਹਵਲਦਾਰ ਵਜੋਂ ਭਰਤੀ ਹੋ ਕੇ ਪੰਜਾਬ ਪੁਲਿਸ ਵਿਚ ਆਪਣੀ ਡਿਊਟੀ ਦੀ ਸ਼ੁਰੂਆਤ ਕੀਤੀ ਸੀ | ਲੰਬੇ ਸਮੇਂ ਤੋਂ ਉਹ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਪੁਲਿਸ ਸਟੇਸ਼ਨਾਂ ਵਿਚ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਸੇਵਾ ਨਿਭਾਉਂਦੇ ਆ ਰਹੇ ਹਨ | ਇਸ ਸਮੇਂ ਉਹ ਸਿਟੀ ਪੁਲਿਸ, ਸ੍ਰੀ ਅਨੰਦਪੁਰ ਸਾਹਿਬ ਵਿਚ ਤਾਇਨਾਤ ਹਨ | ਇੱਕ ਵਧੀਆ ਕੰਮ, ਮੁਸ਼ਕਿਲ ਹਾਲਾਤਾਂ ਵਿਚ ਡਿਊਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਜਨਤਾ ਪ੍ਰਤੀ ਜ਼ਿੰਮੇਵਾਰੀ ਦਾ ਨਿਭਾਉਣ ਲਈ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਹੈ ਜੋ ਕਿ ਵੱਡੇ ਮਾਣ ਦੀ ਗੱਲ ਹੈ |