15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਪ੍ਰਾਇਮਰੀ ਅਧਿਆਪਕਾਂ ਦੀ ਤਿੰਨ ਰੋਜ਼ਾ ਸਿਖਲਾਈ ਸੈਮੀਨਾਰ ਹੋਇਆ ਸਮਾਪਤ <br/>

ਅਜੀਤ ਡੈਸਕ 20-11-2025
ਸ੍ਰੀ ਅਨੰਦਪੁਰ ਸਾਹਿਬ, 19 ਨਵੰਬਰ (ਕਰਨੈਲ ਸਿੰਘ)-ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹਿਲੀ ਅਤੇ ਦੂਜੀ ਜਮਾਤ ਨੂੰ ਪੜ੍ਹਾਉਣ ਵਾਲੇ ਪ੍ਰਾਇਮਰੀ ਅਧਿਆਪਕਾਂ ਤੇ ਪਹਿਲੇ ਬੈਚ ਦੀ ਤਿੰਨ ਰੋਜ਼ਾ ਸਿਖਲਾਈ ਸੈਮੀਨਾਰ ਅੱਜ ਸਮਾਪਤ ਹੋ ਗਿਆ ਹੈ | ਇਸ ਸੈਮੀਨਾਰ ਵਿਚ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਪਹਿਲੀ ਅਤੇ ਦੂਜੀ ਜਮਾਤ ਨੂੰ ਪੜ੍ਹਾਉਣ ਵਾਲੇ ਲਗਭਗ 43 ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼ਮਸ਼ੇਰ ਸਿੰਘ ਨੇ ਸੈਮੀਨਾਰ ਵਿਚ ਹਾਜ਼ਰ ਅਧਿਆਪਕਾਂ ਨਾਲ ਸਕੂਲਾਂ 'ਚ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਜਿੱਥੇ ਵਿਚਾਰ ਸਾਂਝੇ ਕੀਤੇ ਉੱਥੇ ਉਨ੍ਹਾਂ ਨੇ ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਦਾਖਲਾ ਵਧਾਉਣ ਦੇ ਲਈ ਵੀ ਕਿਹਾ | ਇਸ ਸੈਮੀਨਾਰ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਨਜੀਤ ਸਿੰਘ ਮਾਵੀ ਅਤੇ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਸੈਮੀਨਾਰ ਦੇ ਵਿਚ ਅਧਿਆਪਕਾਂ ਨੂੰ ਚਾਰ ਬਲੋਕ ਅਪਰੋਚ ,ਐਫ.ਐਲ.ਐਨ. ਦੇ ਟੀਚੇ ਅਤੇ ਪਹਿਲੀ ਦੂਜੀ ਜਮਾਤ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਪੜ੍ਹਾਈ ਕਰਵਾਉਣ ਦੇ ਤਰੀਕਿਆਂ ਦੀ ਸਿਖਲਾਈ ਦਿੱਤੀ ਗਈ, ਉੱਥੇ ਹੀ ਹੋਲੈਸਟਿਕ ਪ੍ਰੋਗਰੈਸ ਰਿਪੋਰਟ ਕਾਰਡ ਵੱਖ-ਵੱਖ ਡੈਮੋ ਵੀਡੀਉਜ਼ ਅਤੇ ਤਸਵੀਰਾਂ ਰਾਹੀਂ ਅਧਿਆਪਕਾਂ ਨੂੰ ਬੱਚਿਆਂ ਦੀ ਬਹੁ ਪੱਖੀ ਵਿਕਾਸ ਲਈ ਟਰੇਨਿੰਗ ਦਿੱਤੀ ਗਈ | ਇਸ ਦੌਰਾਨ ਰਿਸੋਰਸ ਪਰਸਨ ਇੰਦਰਦੀਪ ਸਿੰਘ, ਰਾਜ ਕੁਮਾਰ ਅਤੇ ਸੀਮਾ ਰਾਣੀ ਵਲੋਂ ਅਧਿਆਪਕਾਂ ਨੂੰ ਨਿਪੁੰਨ ਭਾਰਤ ਤਹਿਤ ਐਫ.ਐਲ.ਐਨ. ਟੀਚਿਆਂ ਸਬੰਧੀ ਜਾਣਕਾਰੀ ਗਈ, ਅਧਿਆਪਕਾਂ ਨੇ ਵੀ ਇਸ ਸੈਮੀਨਾਰ ਵਿਚ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ ਅਤੇ ਆਪਣੇ ਪ੍ਰਾਇਮਰੀ ਬੱਚਿਆਂ ਨੂੰ ਪੜ੍ਹਾਉਣ ਦੇ ਤਜਰਬੇ ਸਾਂਝੇ ਕੀਤੇ | ਇਸ ਮੌਕੇ ਸ਼ਿਵਾਨੀ ਰਾਣਾ, ਪਿ੍ਯੰਕਾ ਰਾਣਾ, ਦੀਕਸ਼ਾ ਸ਼ਰਮਾ, ਜੋਤੀ ਦੇਵੀ, ਅੰਜਨਾ ਕੁਮਾਰੀ, ਵੀਰਪਾਲ ਕੌਰ, ਸੁਮਨ ਬਾਲਾ, ਰਵੀਕਾਂਤ, ਸੋਨੀਆ ਐਰੀ, ਸੁਜਾਤਾ, ਸ਼ਾਲੂ ਬਾਲਾ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਦੀਪਾਲੀ ਸ਼ਰਮਾ, ਜਸਕਰਨ ਸਿੰਘ, ਬਲਵਿੰਦਰ ਕੁਮਾਰ, ਸੁਰਿੰਦਰ ਕੁਮਾਰ, ਪਵਨ ਕੁਮਾਰ, ਆਦਰਸ਼ ਕੁਮਾਰ, ਸ਼ਾਮ ਲਾਲ, ਅਵਤਾਰ ਸਿੰਘ, ਜੋਗਾ ਸਿੰਘ, ਪਵਨ ਕੁਮਾਰ, ਮਦਨ ਲਾਲ, ਰਵੀ ਕੁਮਾਰ, ਹਰਮੀਤ ਕੌਰ, ਅੰਜੂ ਬਾਲਾ, ਜਸਵਿੰਦਰ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਸੋਨੀਕਾ ਸ਼ਰਮਾ, ਬਲਜਿੰਦਰ ਕੌਰ, ਸ਼ਰਨਜੀਤ ਕੌਰ, ਭਾਵਨਾ ਭੱਲਾ, ਸੰਤੋਸ਼ ਕੁਮਾਰੀ, ਰਾਜੇਸ਼ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਬਦਲਵੇਂ ਆਵਾਜਾਈ ਰੂਟ ਤੇ ਪਾਰਕਿੰਗ... ਅਗਲੀ ਖ਼ਬਰ ਜੀ. ਕੇ. ਦੀ ਅਗਵਾਈ ਹੇਠ 'ਸਾਈਕਲ ਯਾਤਰਾ ਬਾਬਾ ਬਕਾਲਾ ਸਾਹਿਬ ਪੁੱਜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।