09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗੁਰਪੁਰਬ ਨੂੰ ਸਮਰਪਿਤ ਭਨਾਮ 'ਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ <br/>

ਡੇਰਾ ਸ੍ਰੀਚੰਦ ਨਿਰਵਾਣ ਆਸ਼ਰਮ ਭਨਾਮ ਵਿਖੇ ਸ੍ਰੀ ਰਾਮਾਇਣ ਦੇ ਪਾਠ ਸ਼ੁਰੂ ਕਰਾਉਣ ਮੌਕੇ ਸੰਤ ਬਾਬਾ ਉਮੇਦ ਗਿਰ ਮਹਾਰਾਜ ਬਾਬਾ ਕਮਲ ਦਾਸ ਤੇ ਹਾਜ਼ਰ ਸੰਗਤਾਂ | ਤਸਵੀਰ : ਚੌਧਰੀ ਧਰਮ ਪਾਲ <br/> 04-11-2025
ਸੁਖਸਾਲ, 3 ਨਵੰਬਰ (ਧਰਮ ਪਾਲ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਦਾ ਸ਼ੁੱਭ ਆਰੰਭ ਡੇਰਾ ਬਾਬਾ ਸ੍ਰੀ ਚੰਦ ਨਿਰਮਾਣ ਆਸ਼ਰਮ ਭਨਾਮ ਵਿਖੇ ਕੀਤਾ | ਸਮਾਗਮ ਦੀ ਸ਼ੁਰੂਆਤ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਿਕ ਸੰਤ ਬਾਬਾ ਉਮੇਦ ਗਿਰ ਮਹਾਰਾਜ ਤੇ ਸੰਤ ਬਾਬਾ ਕਮਲ ਦਾਸ ਮਹਾਰਾਜ ਕਰ ਰਹੇ ਹਨ | ਸਮਾਗਮ ਦੀ ਸ਼ੁਰੂਆਤ ਸ੍ਰੀ ਰਾਮਾਇਣ ਦੇ ਪਾਠ ਦੀ ਸ਼ੁਰੂਆਤ ਨਾਲ ਹੋਈ, ਜਿਨ੍ਹਾਂ ਦਾ ਭੋਗ 5 ਨਵੰਬਰ ਨੂੰ ਪਵੇਗਾ | ਉਨਾਂ ਦੱਸਿਆ ਕਿ ਕੀਰਤਨ ਉਪਰੰਤ ਸਾਲਾਨਾ ਅਟੁੱਟ ਲੰਗਰ ਲਗਾਏ ਜਾਣਗੇ, ਜਿਸ 'ਚ ਸੰਗਤਾਂ ਵਲੋਂ ਵੱਡੀ ਸ਼ਰਧਾ ਤੇ ਭਾਵਨਾ ਨਾਲ ਹਿੱਸਾ ਲਿਆ ਜਾ ਰਿਹਾ ਹੈ | ਇਸ ਮੌਕੇ ਡੇਰਾ ਨਿਰਮਾਣ ਆਸ਼ਰਮ ਸ੍ਰੀ ਚੰਦ ਮਹਾਰਾਜ ਨਾਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਮਲ ਦਾਸ ਮਹਾਰਾਜ ਨੇ ਦੱਸਿਆ ਕਿ ਹਰ ਸਾਲ ਗੁਰਪੁਰਬ ਦੇ ਮੌਕੇ ਡੇਰੇ 'ਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ | ਸਮਾਗਮ ਦੀ ਸ਼ੁਰੂਆਤ ਮੌਕੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ, ਧਰਮਵੀਰ ਸ਼ਰਮਾ, ਰਾਮਪਾਲ, ਰਾਮ ਕੁਮਾਰ, ਹਰਸ਼ ਲਤਾ ਸਮੇਤ ਡੇਰੇ ਦੇ ਸੇਵਾਦਾਰ ਤੇ ਸ਼ਰਧਾਲੂ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।