05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਾਵਰਕਾਮ ਦੇ ਆਊਟਸੋਰਸ ਮੁਲਾਜ਼ਮ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ <br/>

ਅਜੀਤ ਡੈਸਕ 20-10-2025
ਬੇਲਾ, 19 ਅਕਤੂਬਰ (ਮਨਜੀਤ ਸਿੰਘ ਸੈਣੀ)-ਭਾਰਤੀ ਲੋਕਾਂ ਦਾ ਮੰਨਣਾ ਹੈ ਕਿ ਦੀਵਾਲੀ ਵਾਲੀ ਰਾਤ ਕ ਮਾਤਾ ਲਕਸ਼ਮੀ ਉਸ ਘਰ ਵਿਚ ਪ੍ਰਵੇਸ਼ ਕਰਦੀ ਹੈ, ਜਿਸ ਦੇ ਦਰਵਾਜ਼ੇ ਖੁੱਲ੍ਹੇ ਹੋਣ | ਪਰ ਕੀ ਮਾਤਾ ਲਕਸ਼ਮੀ ਕੇਵਲ ਅਮੀਰਾਂ ਦੇ ਘਰਾਂ ਵਿਚ ਹੀ ਆਉਂਦੀ ਹੈ, ਉਹ ਗ਼ਰੀਬ ਲੋਕ ਜਿਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਹੀ ਨਹੀਂ ਲੱਗੇ ਜਿਨ੍ਹਾਂ ਦੀਆਂ ਝੁੱਗੀਆਂ, ਝੋਂਪੜੀਆਂ ਸਾਲ ਭਰ ਖੁੱਲ੍ਹੀਆਂ ਰਹਿੰਦੀਆਂ ਹਨ | ਉਨ੍ਹਾਂ ਦੇ ਘਰ ਮਾਤਾ ਲਕਸ਼ਮੀ ਕਦੋਂ ਆਏਗੀ, ਜਾਂ ਫਿਰ ਮਾਤਾ ਲਕਸ਼ਮੀ ਵੀ ਸਾਡੀਆਂ ਸਰਕਾਰਾਂ, ਪ੍ਰਾਈਵੇਟ ਕੰਪਨੀਆਂ, ਠੇਕੇਦਾਰਾਂ ਤੇ ਭਿ੍ਸ਼ਟਾਚਾਰੀ ਅਫ਼ਸਰਾਂ ਵਾਂਗ ਕੇਵਲ ਅਮੀਰਾਂ ਦੀ ਹੀ ਹਮਾਇਤੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਵਰਕੌਮ ਮੀਟਰ ਰੀਡਰ ਯੂਨੀਅਨ ਦੇ ਆਗੂ ਜਤਿੰਦਰ ਸਿੰਘ ਭੰਗੂ ਨੇ ਕਰਦਿਆਂ ਕਿਹਾ ਕਿ ਪਾਵਰਕਾਮ ਅਧੀਨ ਸੈਂਕੜੇ ਆਊਟਸੋਰਸ ਰਾਹੀਂ ਕੰਮ ਕਰਦੇ ਕੱਚੇ ਮੁਲਾਜ਼ਮ ਨਾ ਉਨ੍ਹਾਂ ਨੂੰ ਪੂਰੀ ਤਨਖ਼ਾਹ ਮਿਲਦੀ ਹੈ, ਨਾ ਸੁਰੱਖਿਆ, ਨਾ ਹੱਕ | ਇਨ੍ਹਾਂ ਦੀ ਮਿਲਣਯੋਗ ਤਨਖ਼ਾਹ ਅਤੇ ਫ਼ੰਡਾਂ ਵਿਚ ਵੱਡੇ ਪੱਧਰ 'ਤੇ ਹੇਰਾ ਫੇਰੀ ਕਰਕੇ ਠੇਕੇਦਾਰ ਅਤੇ ਪ੍ਰਾਈਵੇਟ ਕੰਪਨੀਆਂ ਹਰ ਮਹੀਨੇ ਕਰੋੜਾਂ ਰੁਪਏ ਕਮਾਈ ਕਰ ਰਹੀਆਂ ਹਨ | ਇਨ੍ਹਾਂ ਘਪਲਿਆਂ ਦੀ ਜਾਣਕਾਰੀ ਕਈ ਵਾਰ ਲਿਖਤੀ ਅਤੇ ਜ਼ੁਬਾਨੀ ਤੌਰ 'ਤੇ ਸਰਕਾਰ, ਵਿਭਾਗ ਅਤੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਪਰ ਕਾਰਵਾਈ ਕਿਸੇ ਵੀ ਪੱਧਰ 'ਤੇ ਨਹੀਂ ਹੋਈ 25 ਸਤੰਬਰ 2025 ਨੂੰ ਪਾਵਰਕਾਮ ਦੀ ਇੱਕ ਠੇਕਾ ਕੰਪਨੀ ਦਾ ਟੈਂਡਰ ਖ਼ਤਮ ਹੋ ਗਿਆ, ਅਤੇ ਉਸ ਕੰਪਨੀ ਨੇ ਬਕਾਇਆ ਮਹੀਨਿਆਂ ਦੀ ਤਨਖ਼ਾਹ ਤੇ 2025 ਦਾ ਦੀਵਾਲੀ ਬੋਨਸ ਵੀ ਜਾਰੀ ਨਹੀਂ ਕੀਤਾ | ਇਸ ਕਾਰਨ ਬਿਜਲੀ ਬੋਰਡ ਦੇ ਸਮੂਹ ਆਊਟ ਸੋਰਸ ਸਪੌਟ ਬਿਲਿੰਗ ਮੀਟਰ ਰੀਡਰ ਅਤੇ ਸੁਪਰ ਵਾਈਜ਼ਰ ਇਸ ਸਾਲ Tਕਾਲੀ ਦੀਵਾਲੀU ਮਨਾਉਣ ਲਈ ਮਜਬੂਰ ਹਨ | ਜਦ ਤੱਕ ਕੱਚੇ ਮੁਲਾਜ਼ਮਾਂ ਦੇ ਘਰ ਚਿਰਾਗ਼ ਨਹੀਂ ਜਲਦੇ, ਤਦ ਤੱਕ ਕੋਈ ਦੀਵਾਲੀ ਪੂਰੀ ਨਹੀਂ ਹੋ ਸਕਦੀ | ਇਸ ਮੌਕੇ ਆਗੂ ਜਤਿੰਦਰ ਸਿੰਘ ਭੰਗੂ, ਗੁਰਵਿੰਦਰ ਸਿੰਘ ਕਾਹਲੋਂ, ਜਗਸੀਰ ਸਿੰਘ ਬਰਨਾਲਾ, ਸੁਖਜੀਤ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਕਿ੍ਸ਼ਨ ਕੁਮਾਰ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਹੋਮ ਸਾਇੰਸ ਵਿਭਾਗ ਨੇ ਕਰਵਾਇਆ ਦੀਵਾਲੀ ਮੇਲਾ <br/> ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਕੱਢੀਆਂ ਜਾ ਰਹੀਆਂ ਨੇ ਪ੍ਰਭਾਤ ਫੇਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।