17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਿੰਡ ਭੱਟੋਂ ਵਿਖੇ ਗ੍ਰਾਮ ਪੰਚਾਇਤ ਨੇ ਸੋਲਰ ਲਾਈਟਾਂ ਲਗਾਈਆਂ

ਅਜੀਤ ਡੈਸਕ 23-09-2025
ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਭੱਟੋਂ ਵਿਖੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ 15 ਸੋਲਰ ਲਾਈਟਾਂ ਲਗਾਈਆ ਗਈਆ | ਸੋਲਰ ਲਾਈਟਾਂ ਦੀ ਸ਼ੁਰੂਆਤ ਕਰਨ ਲਈ ਉਦਘਾਟਨ ਪਿੰਡ ਦੇ ਸਰਪੰਚ ਮਾਸਟਰ ਗੁਰਨਾਮ ਸਿੰਘ ਗਿੱਲ ਨੇ ਪੰਚਾਇਤ ਮੈਬਰਾਂ ਤੇ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਬਟਨ ਦਬਾ ਕੇ ਕੀਤਾ ਗਿਆ | ਇਸ ਮੌਕੇ ਸਰਪੰਚ ਮਾਸਟਰ ਗੁਰਨਾਮ ਸਿੰਘ ਗਿੱਲ ਨੇ ਕਿਹਾ ਕਿ ਸੋਲਰ ਲਾਈਟਾਂ ਲੱਗਣ ਨਾਲ ਰਾਤ ਸਮੇਂ ਪਿੰਡ ਪੂਰੀ ਤਰਾਂ ਰੁਸ਼ਾਨਾਏਗਾ | ਉਨ੍ਹਾਂ ਕਿਹਾ ਕਿ ਇਨਾਂ ਲਾਈਟਾਂ ਦੇ ਨਾਲ ਲੋਕਾਂ ਨੂੰ ਰਾਤ ਸਮੇਂ ਹਨੇਰੇ 'ਚ ਆਉਣ- ਜਾਣ ਸਮੇ ਪੇਸ਼ ਆਉਂਦੀਆਂ ਮੁਸ਼ਕਲਾਂ ਦੂਰ ਹੋਣਗੀਆਂ ਅਤੇ ਪਿੰਡ ਦੀ ਸੁਰੱਖਿਆ ਵੀ ਮਜਬੂਤ ਹੋਵੇਗੀ | ਪੰਚਾਇਤ ਤੇ ਪਿੰਡ ਵਾਸੀਆ ਨੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਸਰਪੰਚ ਮਾਸਟਰ ਗੁਰਨਾਮ ਸਿੰਘ ਗਿੱਲ, ਮਨਪ੍ਰੀਤ ਸਿੰਘ, ਦਿਲਬਰ ਸਿੰਘ ਭੱਟੋਂ, ਗੁਰਭਾਗ ਸਿੰਘ, ਪਿਆਰਾ ਲਾਲ, ਰਾਮ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ ਤੇ ਦਲਜੀਤ ਸਿੰਘ ਸ਼ੰਮੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਿਮਾਲਿਆ ਸਕੂਲ ਮੁਜਾਫਤ ਦੇ ਵਿਦਿਆਰਥੀਆਂ, ਮਾਪਿਆਂ ਤੇ ਸਟਾਫ਼ ਮੈਂਬਰਾਂ ਨੇ ਕੀਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਅਗਲੀ ਖ਼ਬਰ ਸ੍ਰ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ 'ਚ ਝੋਨੇ ਦੀ ਖ਼ਰੀਦ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।