17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਅਜੀਤ ਡੈਸਕ 23-09-2025
ਬੇਲਾ, 22 ਸਤੰਬਰ (ਮਨਜੀਤ ਸਿੰਘ ਸੈਣੀ)-ਸਤਲੁਜ ਦਰਿਆ ਦੇ ਕਿਨਾਰੇ ਦਾਊਦਪੂਰ ਵਿਖੇ ਭੈਰੋਮਾਜਰੇ ਵਾਲੇ ਬਾਬਾ ਸੁਖਪਾਲ ਸਿੰਘ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਇਲਾਕੇ ਦੀ ਸੁੱਖ ਸਾਂਦ ਲਈ ਰਖਵਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਭੋਗ ਤੋ ਉਪਰੰਤ ਖੁੱਲੇ ਪੰਡਾਲ ਵਿਚ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿਚ ਸੰਤ ਬਾਬਾ ਸੁਰਜਨ ਸਿੰਘ ਫੂਲ ਵਾਲੇ, ਸੰਤ ਬਾਬਾ ਭੁਪਿੰਦਰ ਸਿੰਘ ਸੰਗਤਪੁਰਾ, ਬਾਬਾ ਬਹਾਦਰ ਸਿੰਘ ਮਕੜੌਨਾ ਅਤੇ ਭਾਈ ਲਛਮਣ ਸਿੰਘ ਵਲੋਂ ਕਥਾ, ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਸੁਖਪਾਲ ਸਿੰਘ ਜੀ ਭੈਰੋਮਾਜਰੇ ਵਾਲਿਆਂ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਦਰਿਆ ਦੇ ਤੇਜ਼ ਪਾਣੀ ਨੇ ਕਿਨਾਰਿਆਂ ਨੂੰ ਢਾਹ ਲਗਾਈ ਸੀ ਤਾਂ ਇਸ ਦੌਰਾਨ ਫ਼ੌਜ ਦੇ ਜਵਾਨਾਂ, ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸਹਿਯੋਗ ਦੇਣ ਵਾਲਿਆਂ ਅਤੇ ਨੌਜਵਾਨਾਂ, ਵੱਖ-ਵੱਖ ਰਾਜਨੀਤਕ ਪਾਰਟੀਆਂ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਬੰਨ੍ਹ ਟੁੱਟਣ ਤੋਂ ਬਚਾਇਆ | ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਸੰਤ ਬਾਬਾ ਗੁਰਮੇਲ ਸਿੰਘ ਮਾਣੇਮਾਜਰਾ, ਭਾਈ ਸੁਖਵੀਰ ਸਿੰਘ ਕੰਧੋਲਾ, ਬਾਬਾ ਦੀਪਾ ਜੀ ਸ਼ੇਰਗੜ ਫਲਾਹੀ ਸਾਹਿਬ, ਹਰਵਿੰਦਰ ਸਿੰਘ ਖੇੜਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਹਲਕਾ ਇੰਚਾਰਜ ਹਰਮੋਹਨ ਸਿੰਘ ਸ਼੍ਰੋਮਣੀ ਅਕਾਲੀ ਦਲ, ਗਾਇਕ ਜੱਸ ਬਾਜਵਾ, ਹਰਬੰਸ ਸਿੰਘ ਕੰਧੋਲਾ, ਸਾਬਕਾ ਸਰਪੰਚ ਲਖਵਿੰਦਰ ਸਿੰਘ ਭੂਰਾ ਬੇਲਾ, ਮੋਹਣ ਸਿੰਘ ਮਹੰਮਦੀਪੁਰ, ਬੀਰਦਵਿੰਦਰ ਸਿੰਘ ਬੱਲਾਂ, ਕੌਸਲਰ ਭੁਪਿੰਦਰ ਸਿੰਘ ਭੂਰਾ, ਕੌਂਸਲਰ ਸੁਖਬੀਰ ਸਿੰਘ, ਸ਼ਮਸ਼ੇਰ ਸਿੰਘ ਮੰਗੀ, ਹਰਨੇਕ ਸਿੰਘ ਭੂਰਾ ਬਜੀਦਪੁਰ, ਡਾ: ਅਵਤਾਰ ਸਿੰਘ ਘੁੰਮਣ, ਖੁਸ਼ਵਿੰਦਰ ਸਿੰਘ ਖ਼ਾਲਸਾ ਜੰਡ ਸਾਹਿਬ, ਲਖਵੀਰ ਸਿੰਘ, ਜਗੀਰ ਸਿੰਘ, ਅਮਨਦੀਪ ਸਿੰਘ ਮਾਂਗਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆ ਸੰਗਤਾਂ ਨੇ ਹਾਜ਼ਰੀ ਭਰੀਆਂ | ਬਾਬਾ ਸੁਖਪਾਲ ਸਿੰਘ ਜੀ ਭੈਰੋਮਾਜਰੇ ਵਾਲਿਆਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕੀਰਤਨੀ ਜਥਿਆਂ, ਇਲਾਕੇ ਦੇ ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਸਿਰੋਪਾਓ ਭੇਟ ਕੀਤੇ |
ਪਿਛਲੀ ਖ਼ਬਰ ਅੱਖਾ ਦਾ ਮੁਫ਼ਤ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।