20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਲਾਏ ਸਿਹਤ ਜਾਂਚ ਕੈਂਪ ਦੌਰਾਨ 150 ਲੋਕਾਂ ਦੀ ਕੀਤੀ ਜਾਂਚ <br/>

ਡੇਰਾ ਬੱਸੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਲਗਾਏ ਗਏ ਸਿਹਤ ਜਾਂਚ ਕੈਂਪ ਮੌਕੇ ਡਾਕਟਰ ਮਰੀਜ਼ਾਂ ਦੀ ਜਾਂਚ ਕਰਦੇ ਹੋਏ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 21-07-2025
ਡੇਰਾਬੱਸੀ, 20 ਜੁਲਾਈ (ਰਣਬੀਰ ਸਿੰਘ ਪੜ੍ਹੀ)- ਭਾਰਤ ਵਿਕਾਸ ਪ੍ਰੀਸ਼ਦ ਭਵਨ ਡੇਰਾਬੱਸੀ ਵਿਖੇ ਲੋਕ ਹਿੱਤ ਸੇਵਾ ਸਮਿਤੀ ਤੇ ਸੋਹਣਾ ਮਲਟੀਸਪੈਸ਼ਲਿਟੀ ਹਸਪਤਾਲ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਦੇ ਸਹਿਯੋਗ ਨਾਲ ਐਤਵਾਰ ਨੂੰ ਵਿਸ਼ਾਲ ਸਿਹਤ ਜਾਂਚ ਕੈਂਪ ਲਾਇਆ ਗਿਆ | ਇਸ ਮੌਕੇ ਔਰਤਾਂ 'ਚ ਛਾਤੀ ਤੇ ਕੈਂਸਰ ਦਾ ਪਤਾ ਲਗਾਉਣ ਲਈ ਮੈਮੋਗ੍ਰਾਫੀ ਟੈਸਟ, ਦੰਦਾਂ ਦੀ ਜਾਂਚ, ਬਲੱਡ ਸ਼ੂਗਰ ਆਦਿ ਦੇ ਟੈਸਟ ਬਿਲਕੁਲ ਮੁਫਤ ਕੀਤੇ ਗਏ | ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਪਰਮਜੀਤ ਰੰਮੀ ਸੈਣੀ ਤੇ ਜਨਰਲ ਸਕੱਤਰ ਹਤਿੰਦਰ ਮੋਹਨ ਸ਼ਰਮਾ ਨੇ ਦੱਸਿਆ ਰਾਸ਼ਟਰੀ ਸਵੈਮ ਸੇਵਕ ਸੰਘ ਜ਼ਿਲ੍ਹਾ ਮੋਹਾਲੀ ਦੇ ਸੰਘਚਾਲਕ ਅਸ਼ਵਨੀ ਜੈਨ ਮੁੱਖ ਮਹਿਮਾਨ ਸਨ, ਜਦੋਂ ਕਿ ਰੀਅਲ ਅਸਟੇਟ ਡਿਵੈਲਪਰਜ਼ ਲਿਮਟਿਡ ਦੇ ਡਾਇਰੈਕਟਰ ਅਮਨ ਗੁਪਤਾ ਨੇ ਕੈਂਪ ਦਾ ਉਦਘਾਟਨ ਕੀਤਾ | ਸੂਬਾ ਸਰਪ੍ਰਸਤ ਸੁਸ਼ੀਲ ਵਿਆਸ ਤੇ ਕੈਂਪ ਕੋਆਰਡੀਨੇਟਰ ਪ੍ਰੋ. ਮੀਨਾਕਸ਼ੀ ਬਾਂਸਲ ਨੇ ਦੱਸਿਆ ਕਿ ਇਸ ਮੌਕੇ 150 ਤੋਂ ਵੱਧ ਅÏਰਤਾਂ ਤੇ ਮਰਦਾਂ ਨੇ ਆਪਣੀ ਸਿਹਤ ਜਾਂਚ ਕਰਵਾਈ | ਕੈਂਪ ਦੌਰਾਨ ਮੁਫ਼ਤ ਦੰਦਾਂ ਦੀ ਜਾਂਚ, ਸਿਹਤ ਜਾਂਚ, ਬੇਤਰਤੀਬ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਸੋਹਾਣਾ ਹਸਪਤਾਲ ਦੇ ਮਾਹਿਰ ਡਾ. ਆਂਚਲ ਬਿੰਦਰਾ ਦੀ ਨਿਗਰਾਨੀ ਹੇਠ 41 ਔਰਤਾਂ ਨੇ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਮੁਫ਼ਤ ਮੈਮੋਗ੍ਰਾਫੀ ਟੈਸਟ ਦੀ ਸਹੂਲਤ ਦਾ ਲਾਭ ਉਠਾਇਆ | ਇਸ ਤੋਂ ਇਲਾਵਾ ਕੈਂਪ ਦੌਰਾਨ 83 ਅÏਰਤਾਂ ਤੇ ਮਰਦਾਂ ਨੇ 43 ਆਯੂਸ਼ਮਾਨ ਭਾਰਤ ਸਿਹਤ ਖਾਤਾ (ਆਭਾ) ਕਾਰਡ, 22 ਆਯੂਸ਼ਮਾਨ ਜਨ ਆਰੋਗਿਆ ਕਾਰਡ ਤੇ 18 ਈ-ਸ਼੍ਰਮ ਕਾਰਡ ਬਣਵਾਉਣ 'ਚ ਸਫਲਤਾ ਹਾਸਲ ਕੀਤੀ | ਇਸ ਮੌਕੇ ਡੇਰਾਬੱਸੀ ਪ੍ਰੀਸ਼ਦ ਪ੍ਰਧਾਨ ਸੁਰਿੰਦਰ ਅਰੋੜਾ, ਖਜ਼ਾਨਚੀ ਵਿਸ਼ਾਲ ਸ਼ਰਮਾ, ਜੇ.ਆਰ.ਸ਼ਰਮਾ, ਸਤੀਸ਼ ਭਾਰਦਵਾਜ, ਪ੍ਰੋ. ਮੀਨਾਕਸ਼ੀ ਬਾਂਸਲ, ਬਲਦੇਵ ਗੁਪਤਾ, ਕਿ੍ਸ਼ਨ ਲਾਲ ਉਪਨੇਜਾ, ਡਾਕਟਰ ਅਸ਼ੋਕ ਕੌਰ ਵਰਮਾ, ਹਰੀਸ਼ ਕੁਮਾਰ ਵਰਮਾ, ਹਰੀਸ਼ ਕੁਮਾਰ, ਐਲ. ਨਾਗਰਾ, ਸਰਦਾਰ ਭੁਪਿੰਦਰ ਸਿੰਘ, ਸੁਖਵੀਰ ਸਿੰਘ ਤੇ ਮੀਨਾ ਵਿਆਸ ਨੇ ਕੈਂਪ ਨੂੰ ਸਫਲ ਬਣਾਉਣ 'ਚ ਸ਼ਲਾਘਾਯੋਗ ਯੋਗਦਾਨ ਪਾਇਆ |

ਪਿਛਲੀ ਖ਼ਬਰ ਸਿਟੀ ਹਾਰਟ ਖਰੜ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਵਿਸ਼ੇਸ਼ ਕੈਂਪ ਅੱਜ ਅਗਲੀ ਖ਼ਬਰ ਸੱਥ ਵਲੋਂ ਰਾਹੀ ਦੀ ਕਿਤਾਬ 'ਸੁਪਨਿਆਂ ਦੀ ਗੱਲ' 'ਤੇ ਹੋਈ ਵਿਚਾਰ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।