20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਿੱਤਾ ਅਗਵਾਈ ਅਧੀਨ ਵਿਦਿਆਰਥੀਆਂ ਨੂੰ ਚਾਰਟਰਡ ਅਕਾਊਾਟੈਂਟ ਬਣਨ ਲਈ ਪ੍ਰੇਰਿਆ <br/>

ਅਜੀਤ ਡੈਸਕ 21-07-2025
ਸ੍ਰੀ ਚਮਕੌਰ ਸਾਹਿਬ, 20 ਜੁਲਾਈ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ 'ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ' ਦੇ ਵਿਦਿਆਰਥੀਆਂ ਲਈ ਕਿੱਤਾ ਅਗਵਾਈ ਅਧੀਨ 'ਕਿਵੇਂ ਬਣਿਆਂ ਜਾਵੇ ਚਾਰਟਰਡ ਅਕਾਂਊਾਟੈਂਟ?' ਵਿਸ਼ੇ 'ਤੇ ਭਾਸ਼ਣ ਕਰਾਇਆ ਗਿਆ | ਇਸ ਮੌਕੇ 'ਤੇ ਲੁਧਿਆਣਾ ਦੇ ਪ੍ਰਸਿੱਧ ਚਾਰਟਰਡ ਅਕਾਂਊਾਟੈਂਟ ਸ੍ਰੀ ਰਾਜੀਵ ਕੌਸ਼ਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਚਾਰਟਰਡ ਅਕਾਂਊਾਟੈਂਟ ਬਣਨਾ ਇੱਕ ਬਹੁਤ ਹੀ ਵਕਾਰੀ ਕਿੱਤਾ ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਗਣਿਤ ਵਿੱਚ ਦਿਲਚਸਪੀ ਲੈਂਦੇ ਹਨ, ਮਿਹਨਤੀ ਅਤੇ ਇਕਾਗਰ ਮਨ ਹੁੰਦੇ ਹਨ, ਵਿਤੀ-ਕਾਨੂੰਨਾਂ ਅਤੇ ਟੈਕਸ-ਪ੍ਰਣਾਲੀ ਵਿੱਚ ਰੁਚੀ ਲੈਂਦੇ ਹਨ, ਮੁਨਾਫ਼ਾ ਅਤੇ ਨੁਕਸਾਨ ਦਾ ਅਗਾਊਾ ਖਿਆਲ ਰੱਖਣ ਵਾਲੇ ਹੁੰਦੇ ਹਨ, ਜਿਹੜੇ ਜ਼ੁੰਮੇਂਵਾਰ ਅਤੇ ਇਮਾਨਦਾਰ ਹੁੰਦੇ ਹਨ, ਵਿਸ਼ਲੇਸ਼ਣਾਤਮਿਕ ਹੁੰਦੇ ਹਨ ਅਤੇ ਸਿੱਖਣ ਦੀ ਜਗਿਆਸਾ ਰੱਖਦੇ ਹਨ, ਉਹ ਮੈਟਿ੍ਕ ਤੋਂ ਬਾਅਦ ਕਾਮਰਸ ਵਿਸ਼ੇ ਪੜ੍ਹ ਕੇ ਚਾਰਟਰਡ ਅਕਾਂਊਾਟੈਂਟ ਬਣਨ ਦਾ ਪੰਧ ਅਪਣਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇੱਕ ਸੀ ਏ ਵਿਤੀ ਕੰਪਨੀਆਂ, ਵਿਭਾਗਾਂ ਆਦਿ ਦਾ ਲੇਖਾਕਾਰ ਅਤੇ ਸਲਾਹਕਾਰ ਹੁੰਦਾ ਹੈ, ਸਾਲਾਨਾ ਵਿਤੀ ਰਿਪੋਰਟ ਤਿਆਰ ਕਰਦਾ ਹੈ, ਟੈਕਸ ਸਲਾਹਕਾਰ ਹੁੰਦਾ ਹੈ, ਆਪਣੀ ਸੇਵਾ ਦੇ ਅਦਾਰਿਆਂ ਵਿੱਚ ਸਮੇਂ ਸਮੇਂ ਤਬਦੀਲ ਹੁੰਦੇ ਵਿਤੀ ਕਾਨੂੰਨ ਲਾਗੂ ਕਰਾਉਂਦਾ ਹੈ | ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਦਿਲਚਸਪੀ ਅਤੇ ਮਿਹਨਤ ਦੁਆਰਾ ਹਾਸਲ ਕੀਤੀ ਇਹ ਡਿਗਰੀ, ਸਬੰਧਤ ਲਈ ਰੁਜ਼ਗਾਰ ਹੀ ਨਹੀਂ ਬਣਦੀ ਸਗੋਂ ਉਹ ਰੁਜ਼ਗਾਰਦਾਤਾ ਬਣਨ ਦੀ ਕਾਬਲੀਅਤ ਵਾਲਾ ਹੁੰਦਾ ਹੈ | ਉਨ੍ਹਾਂ ਨੇ ਸਿੱਖਿਆ ਦੇਣ ਵਾਲੀਆਂ ਵਕਾਰੀ ਵਿੱਦਿਅਕ-ਸੰਸਥਾਵਾਂ ਦਾ, ਫੀਸਾਂ ਦਾ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੀਆਂ ਮਿਸ਼ਨਰੀ-ਸੰਸਥਾਵਾਂ ਦਾ ਵੇਰਵਾ ਵੀ ਦਿੱਤਾ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ, ਕਿ ਜਿਹੜੇ ਵਿਦਿਆਰਥੀ ਟੀਚਾ ਮਿਥ ਕੇ ਪੜ੍ਹਨਗੇ, ਸਫ਼ਲਤਾ ਉਨ੍ਹਾਂ ਲਈ ਵਰਦਾਨ ਬਣੇਗੀ | ਇਸ ਮੌਕੇ 'ਤੇ ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ ਨੇ ਕਿਹਾ ਕਿ ਕਾਮਰਸ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀ ਅਰਥ ਸ਼ਾਸ਼ਤਰ, ਵਪਾਰਕ ਗਣਿਤ, ਕੰਪਿਊਟਰ, ਅੰਗਰੇਜ਼ੀ, ਪੰਜਾਬੀ ਵਿਸ਼ਿਆਂ ਨੂੰ ਬਣਦਾ ਸਥਾਨ ਦੇਣ, ਸਵੈ-ਪ੍ਰਗਟਾਵੇ ਦਾ ਹੁੰਨਰ ਸਿੱਖਣ ਅਤੇ ਲਗਾਤਾਰ ਆਪਣੇ ਆਮ-ਗਿਆਨ ਵਿੱਚ ਵਾਧਾ ਕਰਦੇ ਰਹਿਣ | ਡਰੀਮਲੈਂਡ ਪਬਲਿਕ ਸਕੂਲ ਦੀ ਵਾਈਸ ਪਿ੍ੰਸੀਪਲ ਮਨਦੀਪ ਕੌਰ ਨੇ ਵਿਸ਼ਾ-ਮਾਹਿਰ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ, ਕਿ ਉਨ੍ਹਾਂ ਵੱਲੋਂ ਦਿੱਤੀ ਅਗਵਾਈ ਵਿਦਿਆਰਥੀਆਂ ਲਈ ਬੇਹੱਦ ਸਹਾਈ ਹੋਵੇਗੀ | ਇਸ ਮੌਕੇ 'ਤੇ ਪ੍ਰਬੰਧਕੀ ਕਮੇਟੀ ਮੈਂਬਰ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਕਰਨਜੋਤ ਕੌਰ, ਰਵੀ ਸ਼ਰਮਾ, ਬੇਅੰਤ ਕੌਰ, ਵਰਿੰਦਰ ਕੌਰ, ਨਰਿੰਦਰ ਸਿੰਘ, ਗਗਨਦੀਪ ਕੌਰ, ਗੁਰਪ੍ਰੀਤ ਸਿੰਘ, ਸਿਮਰਨਜੀਤ ਕੌਰ ਆਦਿ ਸ਼ਾਮਲ ਸਨ |

ਪਿਛਲੀ ਖ਼ਬਰ ਸੁਧੀਰ ਸ਼ਰਮਾ ਦੇ ਸਿਰ ਸਜਿਆ ਰੋਟਰੀ ਕਲੱਬ ਰੂਪਨਗਰ ਦੇ 47ਵੇਂ ਪ੍ਰਧਾਨ ਦਾ ਤਾਜ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੇਵਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਪ੍ਰਕਾਸ਼ ਪੁਰਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।