20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸ੍ਰੀ ਅਨੰਦਪੁਰ ਸਾਹਿਬ ਦੇ ਚਾਰ ਟੈਕਸੀ ਸਟੈਂਡਾਂ ਦੀ ਹੋਈ ਸਾਂਝੀ ਮੀਟਿੰਗ <br/>

ਅਜੀਤ ਡੈਸਕ 21-07-2025
ਸ੍ਰੀ ਅਨੰਦਪੁਰ ਸਾਹਿਬ, 20 ਜੁਲਾਈ (ਕਰਨੈਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਟੈਕਸੀ ਸਟੈਂਡ, ਦਸਮੇਸ਼ ਵੈੱਲਫੇਅਰ ਟੈਕਸੀ ਸਟੈਂਡ, ਸ੍ਰੀ ਗੁਰੂ ਤੇਗ ਬਹਾਦਰ ਟੈਕਸੀ ਸਟੈਂਡ ਕਲਗੀਧਰ ਮਾਰਕੀਟ ਅਤੇ ਨਿਊ ਟੈਕਸੀ ਸਟੈਂਡ ਦੀ ਸਾਂਝੀ ਮੀਟਿੰਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ | ਜਿਸ 'ਚ ਪ੍ਰਧਾਨ ਜਰਨੈਲ ਸਿੰਘ, ਪ੍ਰਧਾਨ ਤੇਲੂ ਸਿੰਘ, ਪ੍ਰਧਾਨ ਅਜੇ ਕੁਮਾਰ ਅਤੇ ਪ੍ਰਧਾਨ ਇੰਦਰਜੀਤ ਬੇਦੀ ਨੇ ਪ੍ਰਧਾਨਗੀ ਕੀਤੀ | ਇਸ ਸੰਬੰਧੀ ਮੀਤ ਪ੍ਰਧਾਨ ਸੁਰਿੰਦਰਪਾਲ ਨਿੱਕੂਵਾਲ ਦੇ ਦੱਸਿਆ ਕਿ ਸਾਰੇ ਟੈਕਸੀ ਸਟੈਂਡਾਂ ਵਲੋਂ ਸਾਂਝੇ ਤੌਰ 'ਤੇ ਫੈਸਲਾ ਲਿਆ ਕਿ ਮਜਾਰਾ ਗੇਟ ਤੋਂ ਬੱਢਲ ਗੇਟ ਤੱਕ ਗੱਡੀਆਂ ਸ੍ਰੀ ਅਨੰਦਪੁਰ ਸਾਹਿਬ ਟੈਕਸੀ ਸਟੈਂਡ 'ਚ ਪਾਈਆਂ ਜਾਣਗੀਆਂ | ਇਸ ਤੋਂ ਬਿਨਾਂ ਸਾਰੇ ਟੈਕਸੀ ਸਟੈਂਡ ਸਾਂਝੇ ਤੌਰ 'ਤੇ ਟੈਕਸੀ ਡਰਾਈਵਰਾਂ ਦੇ ਭਲਾਈ ਦੇ ਕੰਮ ਕਰਨਗੇ | ਇਸ ਦੇ ਨਾਲ ਹੀ ਇਹ ਫੈਸਲਾ ਵੀ ਸਰਬ-ਸੰਮਤੀ ਨਾਲਾ ਕੀਤਾ ਗਿਆ ਕਿ ਹਰੇਕ ਸਾਲ 10 ਮਈ ਤੋਂ ਪਹਿਲਾਂ ਗੱਡੀ ਸਟੈਂਡ ਵਿਚ ਪਾਈ ਜਾਵੇਗੀ | ਉਨ੍ਹਾਂ ਕਿਹਾ ਕਿ ਲਮਲੈਹੜੀ ਨਹਿਰਾਂ ਤੋਂ ਹੇਠਾਂ ਦੀਆਂ ਗੱਡੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਈਆਂ ਜਾ ਸਕਣਗੀਆਂ | ਜਦੋਕਿ ਨਹਿਰਾਂ ਤੋਂ ਉਪਰ ਦੀਆਂ ਗੱਡੀਆਂ ਜੱਜਰ ਟੈਕਸੀ ਸਟੈਂਡ ਵਿਚ ਪੈਣਗੀਆਂ | ਇਨ੍ਹਾਂ ਫ਼ੈਸਲਿਆਂ ਨੂੰ ਜੈਕਾਰਿਆਂ ਦੀ ਗੂੰਜ ਵਿਚੇ ਸਰਬ-ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ | ਇਸ ਮੌਕੇ ਪਾਲ ਸਿੰਘ, ਭਜਨ ਸਿੰਘ, ਹਰਮਿੰਦਰ ਸਿੰਘ, ਹਰਬਿਲਾਸ, ਸੁਨੀਲ ਕੁਮਾਰ, ਹਰਭਜਨ ਸਿੰਘ, ਬਿੰਦਰ, ਰਾਜਪਾਲ, ਬਲਵਿੰਦਰ ਸਿੰਘ, ਅਭਿਸ਼ੇਕ, ਚਮਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਡਰਾਇਵਰ ਭਾਈਚਾਰਾ ਹਾਜ਼ਰ ਸੀ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ ਵਲੋਂ ਮਨਾਇਆ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ <br/> ਅਗਲੀ ਖ਼ਬਰ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਨੇ ਹਜ਼ਾਰਾਂ ਨਸ਼ਾ ਤਸਕਰ ਜੇਲ੍ਹ ਾਂ 'ਚ ਡੱਕੇ-ਡਾ. ਸੰਜੀਵ ਗੌਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।