30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਆਦਰਸ਼ ਵੈੱਲਫੇਅਰ ਸੁਸਾਇਟੀ ਇੰਦਰਾ ਨਗਰ ਨੇ ਤੀਜ ਦਾ ਤਿਉਹਾਰ ਮਨਾਇਆ <br/>

ਆਦਰਸ਼ ਵੈੱਲਫੇਅਰ ਸੁਸਾਇਟੀ ਇੰਦਰਾ ਨਗਰ ਨੰਗਲ ਵਲੋਂ ਮਨਾਏ ਗਏ ਤੀਜ ਦੇ ਤਿਉਹਾਰ ਮੌਕੇ ਉਤਸ਼ਾਹ ਨਾਲ ਭਾਗ ਲੈਂਦੀਆਂ ਔਰਤਾਂ | <br/> 18-07-2025
ਨੰਗਲ, 17 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਆਦਰਸ਼ ਵੈੱਲਫੇਅਰ ਸੁਸਾਇਟੀ ਇੰਦਰਾ ਨਗਰ ਨੰਗਲ ਵਲੋਂ ਅੱਜ ਤੀਜ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿਚ ਸਜੀਆਂ ਔਰਤਾਂ ਨੇ ਪੰਜਾਬੀ ਲੋਕ ਗੀਤ ਗਾਏ ਅਤੇ ਹਿੰਦੀ ਪੰਜਾਬੀ ਗੀਤਾਂ 'ਤੇ ਗਿੱਧਾ ਭੰਗੜਾ ਪਾਇਆ ਅਤੇ ਕਈ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਵਾਰਡ ਨੰਬਰ ਪੰਜ ਦੀ ਮਹਿਲਾ ਕੌਂਸਲਰ ਮਨਜੀਤ ਕੌਰ ਮੱਟੂ ਨੇ ਕਿਹਾ ਕਿ ਅਜਿਹੇ ਸਮਾਗਮ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨਾਲ ਨਾਲ ਜੁੜਨ ਦਾ ਜਿੱਥੇ ਮੌਕਾ ਪ੍ਰਧਾਨ ਕਰਦੇ ਹਨ ਉੱਥੇ ਹੀ ਆਪਸੀ ਭਾਈਚਾਰਕ ਸਾਂਝ ਵਧੇਰੇ ਮਜ਼ਬੂਤ ਹੁੰਦੀ ਹੈ | ਇਸ ਮੌਕੇ ਉਕਤ ਸੁਸਾਇਟੀ ਦੇ ਪ੍ਰਧਾਨ ਤਰਸੇਮ ਲਾਲ ਮੱਟੂ, ਐਸ.ਡੀ.ਓ. ਜਸਪਾਲ ਸਿੰਘ, ਭੁਪਿੰਦਰ ਕੌਰ, ਰਜਨੀ, ਜਤਿੰਦਰ ਕੌਰ, ਈਸ਼ਾ, ਕਿਰਨ, ਮੋਨਿਕਾ, ਮੀਨਾਕਸ਼ੀ, ਮੰਨਤ, ਰੇਖਾ, ਹੇਮਾ, ਕਿਰਨ, ਸਵੇਤਾ, ਪੂਜਾ, ਲਲਿਤਾ, ਸੁਰਜੀਤ ਕੌਰ, ਮਮਤਾ, ਨੀਲਮ ਰਾਣਾ, ਊਸ਼ਾ ਗੌਤਮ, ਕੀਰਤੀ, ਹਰਪ੍ਰੀਤ, ਸੁਜਾਹੂ, ਤਰਨਜੋਤ, ਸ਼ਸ਼ੀ ਗੁਲਾਟੀ, ਮਮਤਾ, ਰਿਚਾ, ਜਸਵਿੰਦਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਜਿੱਤਿਆ 'ਕਿਸਮੇ ਕਿਤਨਾ ਹੈ ਦਮ' ਸ਼ੋਅ <br/> ਅਗਲੀ ਖ਼ਬਰ ਬਾਲਾ ਨੇ ਸਿੰਘ ਸਾਹਿਬ ਗਿਆਨੀ ਗੜਗੱਜ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।